ਸਾਧਾਰਨ ਤੌਰ ‘ਤੇ ਨਾਰੀਅਲ ਤੇਲ ਦੀ ਵਰਤੋਂ ਵਾਲਾਂ ਲਈ ਕੀਤੀ ਜਾਂਦੀ ਹੈ ਪਰ ਇਹ ਸਿਰਫ ਵਾਲਾਂ ਲਈ ਹੀ ਨਹੀਂ ਸਗੋਂ ਕਈ ਤਰ੍ਹਾਂ ਨਾਲ ਲਾਭਦਾਇਕ ਹੁੰਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਊਥ ਇੰਡੀਆ ‘ਚ ਖਾਣੇ ‘ਚ ਵੀ ਨਾਰੀਅਲ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਦੂਜੇ ਪਾਸੇ ਆਯੂਰਵੇਦ ‘ਚ ਵੀ ਖਾਲੀ ਪੇਟ ਸਵੇਰੇ ਇੱਕ ਚੱਮਚ ਨਾਰੀਅਲ ਤੇਲ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਦਰਅਸਲ ਖਾਲੀ ਪੇਟ ਨਾਰੀਅਲ ਤੇਲ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ ਇਸ ਤੋਂ ਇਲਾਵਾ ਨਾਲ-ਨਾਲ ਕਈ ਬਿਮਾਰੀਆਂਤੋਂ ਛੁਟਕਾਰਾ ਮਿਲਦਾ ਹੈ।ਨਾਰੀਅਲ ਤੇਲ ‘ਚ ਫੈਟੀ ਐਸਿਡ ਦਾ ਯੂਨੀਕ ਕਾਮਬੀਨੇਸ਼ਨ ਪਾਇਆ ਜਾਂਦਾ ਹੈ ਜੋ ਸਾਡੇ ਦਿਮਾਗ ਅਤੇ ਹਾਰਟ ਦੇ ਫੰਕਸ਼ਨ ਲਈ ਕਾਫੀ ਚੰਗਾ ਹੁੰਦਾ ਹੈ।

ਆਉ ਜਾਣਦੇ ਹਾਂ ਨਾਰੀਅਲ ਤੇਲ ਕਿਸ ਤਰ੍ਹਾਂ ਸਾਡੇ ਸਰੀਰ ਲਈ ਫਾਇਦੇਮੰਦ ਹੈ। ਸੋਧ ਮੁਤਾਬਕ ਜਿਹੜੇ ਏਰੀਆ ‘ਚ ਜੇਨਰੇਸ਼ਨ ਨਾਲ ਖਾਣੇ ‘ਚ ਨਾਰੀਅਲ ਤੇਲ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਉੱਥੋਂ ਦੇ ਲੋਕਾਂ ਦਾ ਹਾਰਟ ਤੰਦਰੁਸਤ ਰਹਿੰਦਾ ਹੈ।

ਇਸਦੇ ਨਾਲ ਹੀ ਨਾਰੀਅਲ ਤੇਲ ਦੇ ਨਿਯਮਿਤ ਸੇਵਨ ਨਾਲ ਸਰੀਰ ‘ਚ ਮੇਟਾਬਾਲਿਜ਼ਮ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ ਅਤੇ ਵਾਧੂ ਵਜ਼ਨ ਨੂੰ ਘੱਟ ਕਰਦਾ ਹੈ। ਇਸ ਲਈ ਆਯੂਰਵੇਦ ‘ਚ ਸਵੇਰੇ ਖਾਲੀ ਪੇਟ ਇੱਕ ਚਮਚ ਨਾਰੀਅਲ ਤੇਲ ਦਾ ਇਸਤੇਮਾਲ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ।

ਇਮਿਊਨਿਟੀ ਸਟ੍ਰਾਂਗ ਕਰਨ ‘ਚ ਸਹਾਇਕ : ਨਾਰੀਅਲ ਤੇਲ ‘ਚ ਕੈਪ੍ਰਿਕ ਐਸਿਡ ਲਾਰਿਕ ਐਸਿਡ ਅਤੇ ਕੈਪ੍ਰੀਲਿਕ ਐਸਿਡ ਪਾਇਆ ਜਾਂਦਾ ਹੈ। ਇਹ ਇਮਿਊਨਿਟੀ ਵਧਾਉਣ ‘ਚ ਮੱਦਦ ਕਰਦਾ ਹੈ।

ਡਾਇਜੇਸ਼ਨ ਨੂੰ ਠੀਕ ਰੱਖਣ ‘ਚ ਮਦਦ : ਨਾਰੀਅਲ ਤੇਲ ਡਾਇਜੇਸ਼ਨ ਨੂੰ ਠੀਕ ਰੱਖਦਾ ਹੈ ਇਸ ‘ਚ ਐਂਟੀ ਬੈਕਟੀਰੀਅਲ਼ ਗੁਣ ਹੁੰਦੇ ਹਨ ਜੋ ਅਪਚ ਦੇ ਕਾਰਨ ਬਣਨ ਵਾਲੇ ਬੈਕਟੀਰੀਆ ਨਾਲ ਲੜਦਾ ਹੈ ਅਤੇ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਇਸ ਨਾਲ ਤੁਹਾਡੇ ਪੇਟ ‘ਚ ਗੈਸ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਮਾਊਥ ਇਨਫੈਕਸ਼ਨ ਨੂੰ ਦੂਰ ਕਰੇ: ਨਾਰੀਅਲ ਤੇਲ ਮਾਊਥ ਇਨਫੈਕਸ਼ਨ ਨੂੰ ਦੂਰ ਕਰਦਾ ਹੈ। ਤੁਸੀਂ ਜੇਕਰ ਇਸ ਨੂੰ ਮਾਊਥ ਫ੍ਰੈਸ਼ਰ ਦੀ ਤਰ੍ਹਾਂ ਪ੍ਰਯੋਗ ‘ਚ ਲਿਆਉ ਤਾਂ ਇਹ ਮੂੰਹ ‘ਚ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਨੂੰ ਨਹੀਂ ਹੋਣ ਦਿੰਦਾ।

LEAVE A REPLY

Please enter your comment!
Please enter your name here