ਕੋਰੋਨਾ ਵਾਇਰਸ ਦਾ ਖਤਰਾ ਪੂਰੀ ਦੁਨੀਆਂ ‘ਤੇ ਮੰਡਰਾ ਰਿਹਾ ਹੈ। ਹੁਣ ਕੋਰੋਨਾ ਵਾਇਰਸ ਆਸਟ੍ਰੇਲੀਆ ‘ਚ ਕਹਿਰ ਮਚਾ ਰਿਹਾ ਹੈ। ਕੋਵਿਡ-19 ਦੀ ਤੇਜ਼ੀ ਨਾਲ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਤਾਲਾਬੰਦੀ ਕਰਦੇ ਹੋਏ ਸਖ਼ਤਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ 24 ਘੰਟਿਆਂ ‘ਚ ਕੋਵਿਡ-19 ਦੇ 111 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇੱਥੇ ਕੋਰੋਨਾ ਵਾਇਰਸ ਨਾਲ ਇਕ ਹੋਰ ਮੌਤ ਦਰਜ ਕੀਤੀ ਗਈ ਹੈ। ਦੂਜੇ ਪਾਸੇ ਸਿਡਨੀ ਤੇ ਉਸ ਦੇ ਆਲੇ-ਦੁਆਲੇ ਦੇ  ਜ਼ਿਲ੍ਹਿਆਂ ‘ਚ 1000 ਤੋਂ ਜ਼ਿਆਦਾ ਲੋਕ ਕੋਰੋਨਾ ਪ੍ਰੀਖਣ ‘ਚ ਪੌਜ਼ਟਿਵ ਪਾਏ ਗਏ ਹਨ।

ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਲੋਕ ਇਸ ਸਮੇਂ ਕੋਵਿਡ-19 ਦੀ ਮਹਾਂਮਾਰੀ ਤੋਂ ਪਰੇਸ਼ਾਨ ਹਨ। ਸਿਡਨੀ ਦੇ ਅਧਿਕਾਰੀਆਂ ਦੁਆਰਾ ਦੱਸਿਆ ਗਿਆ ਹੈ ਇਸ ਵਾਇਰਸ ਦੇ ਕਹਿਰ ਦੀ ਸ਼ੁਰੂਆਤ ਇੱਕ ਹਵਾਈ ਅੱਡੇ ਟ੍ਰਾਂਜਿਟ ਡਰਾਈਵਰ ਦੁਆਰਾ ਵਾਇਰਸ ਨੂੰ ਭਾਈਚਾਰੇ ‘ਚ ਲਿਆਉਣ ਤੋਂ ਬਾਅਦ ਹੀ ਆਸਟ੍ਰੇਲੀਆ ਦੇ ਸਿਡਨੀ ‘ਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਫੈਲ ਰਿਹਾ ਹੈ। ਸਿਡਨੀ ਤੇ ਉਸ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਲਗਪਗ 1000 ਤੋਂ ਜ਼ਿਆਦਾ ਲੋਕਾਂ ‘ਚ ਕੋਰੋਨਾ ਸੰਕ੍ਰਮਣ ਪਾਇਆ ਗਿਆ ਹੈ।

LEAVE A REPLY

Please enter your comment!
Please enter your name here