ਕਾਨਪੁਰ : ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਬਿੱਗ ਡੇਟਾ ਸਾੱਫਟਵੇਅਰ, ਇਨਕਮ ਟੈਕਸ ਵਿਭਾਗ (Income Tax Department) ਅਤੇ ਜੀਐਸਟੀ ਰਜਿਸਟ੍ਰੇਸ਼ਨ ਦੀ ਜਾਂਚ ‘ਚ ਕਾਨਪੁਰ ਦੇ ਛੋਟੇ ਸਟਾਲਾਂ ਰਾਹੀਂ ਚਾਟ, ਪਾਨ, ਚਾਹ, ਸਮੋਸੇ ਅਤੇ ਹੋਰ ਸਨੈਕਸ ਵੇਚਣ ਵਾਲੇ 256 ਲੋਕ ਕਰੋੜਪਤੀ ਨਿਕਲੇ ਹਨ। ਇਨ੍ਹਾਂ ਵਪਾਰੀਆਂ ਨੇ ਜੀਐਸਟੀ ਰਜਿਸਟ੍ਰੇਸ਼ਨ ਤੋਂ ਬਾਹਰ ਕੋਈ ਟੈਕਸ ਨਹੀਂ ਅਦਾ ਕੀਤਾ। ਹਾਲਾਂਕਿ, ਉਨ੍ਹਾਂ ਨੇ 375 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਖਰੀਦੀ ਹੈ,ਜੋ ਕੀ ਜਾਂਚ ‘ਚ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਕਈ ਕਬਾੜੀਆਂ ਕੋਲ ਤਿੰਨ ਕਾਰਾਂ ਤੋਂ ਇਲਾਵਾ ਕਰੋੜਾਂ ਦੀ ਜ਼ਾਇਦਾਦ ਦਾ ਖੁਲਾਸਾ ਹੋਇਆ ਹੈ। ਰੇਹੜੀ ਲਾਉਣ ਵਾਲਿਆਂ ਨੇ ਕੋਰੋਨਾ ਕਾਲ ਵਿਚ ਵੀ ਕਰੋੜਾਂ ਦੀ ਜ਼ਾਇਦਾਦ ਖਰੀਦ ਲਈ।

ਦਰਅਸਲ, ਸ਼ਹਿਰ ਵਿਚ ਸੜਕ ਦੇ ਕਿਨਾਰਿਆਂ ‘ਤੇ ਪਾਨ, ਚਾਟ ਅਤੇ ਸਮੋਸੇ ਵੇਚ ਕੇ ਸੈਂਕੜੇ ਵਪਾਰੀਆਂ ਦੇ ਕਰੋੜਾਂ ‘ਚ ਖੇਡਣ ਦੀ ਗੱਲ ਸਾਹਮਣੇ ਆਈ ਹੈ। ਇੰਨਾ ਹੀ ਨਹੀਂ ਕਾਨਪੁਰ ਦੇ ਛੋਟੇ ਕਰਿਆਨੇ ਅਤੇ ਦਵਾਈ ਦੇ ਵਪਾਰੀ ਵੀ ਕਰੋੜਪਤੀ ਹੋਣ ਦਾ ਖੁਲਾਸਾ ਹੋਇਆ ਹੈ, ਇਸ ਦੇ ਨਾਲ ਹੀ ਫਲ ਵੇਚਣ ਵਾਲੇ ਵੀ ਸੈਂਕੜੇ ਵਿੱਘੇ ਖੇਤੀਬਾੜੀ ਵਾਲੀ ਜ਼ਮੀਨ ਦੇ ਮਾਲਕ ਹਨ।

ਦਰਅਸਲ, ਇਨਕਮ ਟੈਕਸ ਵਿਭਾਗ ਦੀ ਲੰਬੇ ਸਮੇਂ ਤੋਂ ਇਨ੍ਹਾਂ ਲੋਕਾਂ ‘ਤੇ ਗੁਪਤ ਨਜ਼ਰ ਸੀ, ਜਦੋਂਕਿ ਵਿਭਾਗ ਲਗਾਤਾਰ ਵਪਾਰੀਆਂ ਦਾ ਡਾਟਾ ਇਕੱਤਰ ਕਰ ਰਿਹਾ ਸੀ ਜੋ ਗਲੀਆਂ ‘ਚ ਵੱਡੀ ਕਮਾਈ ਕਰ ਰਹੇ ਸਨ।

LEAVE A REPLY

Please enter your comment!
Please enter your name here