ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀ ਚੰਡੀਗੜ੍ਹ ‘ਚ ਨਗਰ ਨਿਗਮ ਦੀਆਂ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਕਾਂਗਰਸ ਤੇ ਭਾਜਪਾ ਦੇ 25 ਸਾਲਾਂ ਦੇ ਭ੍ਰਿਸ਼ਟ ਰਾਜ ਦਾ ਅੰਤ ਕਰਕੇ ਕੇਜਰੀਵਾਲ ਦੇ ਮਾਡਲ ਆਫ ਗਵਰਨਸ ਨੂੰ ਜਿੱਤਾ ਕੇ ਚੰਡੀਗੜ੍ਹ ‘ਚ ਸਾਫ਼ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈ।

“ਪੁਲਿਸ ਵਾਲੇ ਰਾਹ ਜਾਂਦਿਆਂ ਦੇ ਕੱਢ ਲੈਂਦੇ ਨੇ ਪੈਸੇ”, Sidhu ਤੋਂ ਬਾਅਦ Sukhbir Badal ਦਾ ਵਿਵਾਦਤ ਬਿਆਨ

ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਇੱਕ ਨੇਕ ਪਾਰਟੀ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਚੰਡੀਗੜ੍ਹ ਚੋਣਾਂ ਦੇ ਨਤੀਜੇ ਆਏ ਹਨ,ਉਸ ਸਮੇਂ ਤੋਂ ਹੀ ਭਾਜਪਾ ਦੇ ਲੋਕਾਂ ਨੇ ਬਹੁਮਤ ਦਾ ਅੰਕੜਾ ਪਾਉਣ ਲਈ ਸਾਡੇ ਜਿੱਤੇ ਹੋਏ ਕੌਸਲਰਾਂ ਨੂੰ ਖਰੀਦਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਵੱਡੇ-ਵੱਡੇ ਲੀਡਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਕੌਸਲਰਾਂ ਨੂੰ ਫੋਨ ਕਰਕੇ ਉਨ੍ਹਾਂ ਦੇ ਘਰ ਜਾ ਕੇ ਕਿਹਾ ਜਾ ਰਿਹਾ ਹੈ ਕਿ ਤੁਸੀਂ ਦੱਸੋ ਕਿੰਨੇ ਪੈਸੇ ਚਹੀਦੇ ਹਨ ਤੇ ਆਪਣੀ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਿਲ ਹੋ ਜਾਵੋ।

Delhi ਵਾਸੀਆਂ ਦੀ Punjab ਵਾਲਿਆਂ ਨੂੰ ਸਲਾਹ, ਮੁਹੱਲਾ ਕਲੀਨਿਕ ਬਾਹਰ ਇੱਕਠੇ ਹੋਏ ਲੋਕ

ਰਾਘਵ ਚੱਢਾ ਨੇ ਕਿਹਾ ਕਿ ਸਾਡੇ ਤਿੰਨ ਕੌਸਲਰਾਂ ਨੂੰ ਖਰੀਦਣ ਲਈ ਆਫਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ 2 ਕੌਸਲਰਾਂ ਨੂੰ 50-50 ਲੱਖਾਂ ਦਾ ਆਫਰ ਕੀਤਾ ਗਿਆ ਤੇ ਇੱਕ ਨੂੰ 75 ਲੱਖ ਦੇਣ ਲਈ ਕਿਹਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਭਾਜਪਾ ਦੇ ਆਗੂ ਅਜਿਹਾ ਕਰਨ ਤੋਂ ਨਾ ਰੁਕੇ ਤਾਂ ਉਨ੍ਹਾਂ ਦੀਆਂ ਫੋਨ ਕਾਲਾਂ ਰਿਕਾਰਡ ਕਰਕੇ ਲੋਕਾਂ ਅੱਗੇ ਜਨਤਕ ਕੀਤੀਆਂ ਜਾਣਗੀਆਂ।

LEAVE A REPLY

Please enter your comment!
Please enter your name here