ਕੋਰੋਨਾ ਵਾਇਰਸ ਕਾਰਨ ਹੁਣ ਤੱਕ ਅਨੇਕਾਂ ਲੋਕਾਂ ਦੀ ਮੌਤ ਹੋ ਗਈ ਹੈ। ਇਹ ਵਾਇਰਸ ਹੁਣ ਤੱਕ ਬਹੁਤ ਘਾਤਕ ਸਿੱਧ ਹੋਇਆ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਅਜੇ ਘੱਟ ਨਹੀਂ ਹੋਇਆ ਪਰ ਇਸਦੇ ਬਾਵਜੂਦ ਇੱਕ ਹੋਰ ਲਹਿਰ ਦਾ ਖਤਰਾ ਵੱਧਦਾ ਜਾ ਰਿਹਾ ਹੈ। ਹੁਣ ਭਾਰਤ ਵਿਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਅਗਲੇ 6-8 ਹਫਤਿਆਂ ਵਿਚ ਦਸਤਕ ਦੇ ਸਕਦੀ ਹੈ। ਇਹ ਜਾਣਕਾਰੀ ਏਮਜ਼ ਦੇ ਮੁਖੀ ਡਾ: ਰਣਦੀਪ ਗੁਲੇਰੀਆ ਨੇ ਦਿੱਤੀ ਹੈ। ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਤੀਜੀ ਲਹਿਰ ਨੂੰ “ਟਾਲਿਆ ਨਹੀਂ ਜਾ ਸਕਦਾ”।

ਇਸ ਸਮੇਂ ਮਾਰਚ ਦੇ ਅਖੀਰ ਵਿਚ ਸ਼ੁਰੂ ਹੋਈ ਤਾਲਾਬੰਦੀ ਨੂੰ ਪੜਾਅ ਵਾਰ ਖੋਲ੍ਹਿਆ ਜਾ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਲੌਕਡਾਊਨ ਖੋਲ੍ਹਣ ਦੀ ਪ੍ਰਕਿਰਿਆ ਚੱਲ ਰਹੀ ਹੈ। ਪਰ ਇਸ ਤੋਂ ਕੁੱਝ ਸਮਾਂ ਪਹਿਲਾਂ ਮਾਹਰਾਂ ਨੇ ਤੀਜੀ ਲਹਿਰ ਬਾਰੇ ਚਿਤਾਵਨੀ ਜਾਰੀ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲਹਿਰ ਹੋਰ ਵੀ ਖਤਰਨਾਕ ਸਾਬਿਤ ਹੋਵੇਗੀ। ਇਸ ਲਈ ਇਸ ਵਾਇਰਸ ਤੋਂ ਬਚਾਅ ਲਈ ਹੋਰ ਵੀ ਵਧੇਰੇ ਸਾਵਧਾਨੀਆਂ ਵਰਤਣ ਦੀ ਲੋੜ ਹੋਵੇਗੀ।

ਐਨਡੀਟੀਵੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਹੁਣ ਜਦੋਂ ਅਸੀਂ ਤਾਲਾਬੰਦੀ ਖੋਲ੍ਹਣ ਦੀ ਸ਼ੁਰੂਆਤ ਕਰ ਦਿੱਤੀ ਹੈ, ਫਿਰ ਕੋਵਿਡ ਨਾਲ ਸੰਬੰਧਤ ਨਿਯਮਾਂ ਦੇ ਪਾਲਣ ਵਿਚ ਕੁਤਾਹੀ ਦਿੱਸ ਰਹੀ ਹੈ। ਅਜਿਹਾ ਨਹੀਂ ਲੱਗਦਾ ਕਿ ਅਸੀਂ ਪਹਿਲੀ ਅਤੇ ਦੂਜੀ ਲਹਿਰ ਦੇ ਵਿਚਕਾਰ ਵਾਪਰਨ ਤੋਂ ਕੁਝ ਵੀ ਸਿੱਖਿਆ ਹੈ। ਭੀੜ ਫਿਰ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ, ਲੋਕ ਇਕੱਠੇ ਹੋ ਰਹੇ ਹਨ, ਪਰ ਅਜਿਹਾ ਅਗਲੇ 6 ਤੋਂ 8 ਹਫ਼ਤਿਆਂ ਵਿੱਚ ਹੋ ਸਕਦਾ ਹੈ ਜਾਂ ਸ਼ਾਇਦ ਇਸ ਵਿੱਚ ਥੋੜਾ ਹੋਰ ਸਮਾਂ ਲੱਗ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਅਕਤੂਬਰ ‘ਚ ਆ ਸਕਦੀ ਹੈ।