ਬ੍ਰਿਟਿਸ਼ ਪ੍ਰਧਾਨਮੰਤਰੀ ਬੌਰਿਸ ਜਾਨਸਨ ਨੇ ਕੈਰੀ ਸਾਇਮੰਡਸ ਨਾਲ ਵਿਆਹ ਕਰਵਾ ਲਿਆ ਹੈ । ਬ੍ਰਿਟਿਸ਼ਮੀਡੀਆ ਦੇ ਅਨੁਸਾਰ ਇਹ ਸਮਾਰੋਹ ਸ਼ਨੀਵਾਰ ਨੂੰ ਵੈਸਟਮਿੰਸਟਰ ਗਿਰਜਾਘਰ ਵਿੱਚ ਆਯੋਜਿਤ ਕੀਤਾ ਗਿਆ ਸੀ ।
ਜਾਨਸਨ ਦੇ ਡਾਉਨਿੰਗ ਸਟ੍ਰੀਟ ਦਫਤਰ ਦੀ ਇੱਕ ਮਹਿਲਾ ਬੁਲਾਰੇ ਨੇ ਇਨ੍ਹਾਂ ਰਿਪੋਰਟਾਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐਤਵਾਰ ਨੂੰਬ੍ਰਿਟਿਸ਼ ਅਖਬਾਰ ਅਨੁਸਾਰ ਇਸ ਵਿਆਹ ਵਿੱਚ ਸਾਰੇ ਮਹਿਮਾਨਾਂ ਨੂੰ ਆਖਰੀ ਸਮੇਂ ਵਿੱਚ ਸੱਦਾ ਭੇਜਿਆ ਗਿਆ ਸੀ।
ਇਥੋਂ ਤੱਕ ਕਿ ਜਾਨਸਨ ਦੇ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਸੀ। ਕੋਰੋਨਾ ਮਹਾਂਮਾਰੀ ਦੇ ਕਾਰਨ ਬ੍ਰਿਟੇਨ ਵਿੱਚ ਇਸ ਸਮੇਂ ਵਿਆਹ ਵਿੱਚ ਸਿਰਫ 30 ਲੋਕਾਂ ਨੂੰ ਹੀ ਸ਼ਾਮਿਲ ਹੋਣ ਦੀ ਆਗਿਆ ਹੈ।
56 ਸਾਲਾਂ ਬੋਰਿਸ ਜਾਨਸਨ 2019 ‘ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣੀ ਡਾਊਨਿੰਗ ਸਟ੍ਰੀਟ ਵਿੱਚ ਆਪਣੀ 33 ਸਾਲਾਂ ਮੰਗੇਤਰ ਕੈਰੀ ਸਾਇਮੰਡਸ ਨਾਲ ਰਹਿ ਰਹੇ ਹਨ । ਪਿਛਲੇ ਸਾਲ ਦੋਵਾਂ ਨੇ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਬੌਰਿਸ ਜਾਨਸਨ ਦਾ ਦੋ ਵਾਰ ਤਲਾਕ ਹੋ ਚੁੱਕਿਆ ਹੈ ।