ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਟੀ.ਵੀ ਅਦਾਕਾਰ ਪਰਲ ਵੀ ਪੁਰੀ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਇਸ ਮਾਮਲੇ ਦੇ ਵਿੱਚ ਅਦਾਲਤ ਨੇ ਅਦਾਕਾਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਪੁਲਿਸ ਨੇ ਪਰਲ ਨੂੰ 4 ਜੂਨ ਦੀ ਰਾਤ ਨੂੰ ਛੇੜਛਾੜ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਸੀ।

ਅਦਾਕਾਰ ਤੇ ਦੋਸ਼ ਲੱਗੇ ਹਨ ਕਿ ਉਸ ਨੇ ਇੱਕ ਨਾਬਾਲਿਗ ਲੜਕੀ ਦਾ ਰੇਪ ਕੀਤਾ ਹੈ।ਲੜਕੀ ਤੇ ਉਸਦੇ ਪਰਿਵਾਰ ਨੇ ਪਰਲ ਵੀ ਪੁਰੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਅਦਾਕਾਰ ਨੂੰ ਪੈਕਸੋ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਹੁਤ ਸਾਰੇ ਸਿਤਾਰੇ ਪਰਲ ਦੇ ਸਮਰਥਨ ਦੇ ਵਿੱਚ ਆਏ ਹਨ। ਇਸੇ ਤਰਾਂ ਹੀ ਪੰਜਾਬੀ ਗਾਇਕਾ ਕੌਰ ਬੀ ਨੇ ਵੀ ਪਰਲ ਦਾ ਸਮਰਥਨ ਕੀਤਾ ਹੈ ਤੇ ਟਵੀਟ ਸਾਂਝੀ ਕੀਤੀ ਹੈ।


ਕੌਰ ਬੀ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – ਪਰਲ ਬਹੁਤ ਪਿਆਰਾ ਸ਼ਖਸ ਹੈ…ਹਿੰਮਤ ਬਣਾਈ ਰੱਖੋ ਪਰਲ। ਪਰਲ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਹੁਣ ਤੱਕ ਪਰਲ ਨੇ 2013 ਵਿਚ ਸ਼ੋਅ’ ਦਿਲ ਕੀ ਨਜ਼ਰ ਸੇ ਸੁੰਦਰ ‘ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਉਸਨੂੰ ਸ਼ੋਅ ਫਿਰ ਨਾ ਮਾਣੇ ਬਦਮਤਿਜ਼ ਦਿਲ ਸੇ ਵਿੱਚ ਆਪਣੀ ਪਹਿਲੀ ਲੀਡ ਰੋਲ ਮਿਲਿਆ ਸੀ।