ਮੁੰਬਈ: ਟੀਵੀ ਸਟਾਰ ਅਤੇ ਨਾਗਿਨ 3 ਅਦਾਕਾਰ ਪਰਲ ਵੀ ਪੁਰੀ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਕ ਔਰਤ ਨੇ ਐਕਟਰ ‘ਤੇ ਬਲਾਤਕਾਰ ਅਤੇ ਛੇੜਛਾੜ ਦਾ ਦੋਸ਼ ਲਗਾਇਆ ਹੈ। ਅਦਾਕਾਰ ਨੂੰ ਕਥਿਤ ਤੌਰ ‘ਤੇ 4 ਜੂਨ ਦੀ ਰਾਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਹਾਲਾਂਕਿ ਅਜੇ ਤਕ ਇਸ ਕੇਸ ਜਾਂ ਸ਼ਿਕਾਇਤਕਰਤਾ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਮੁੰਬਈ ਵਿਚ ਇੱਕ ਔਰਤ ਅਤੇ ਉਸਦੇ ਪਰਿਵਾਰ ਨੇ ਐਕਟਰ ਵਿਰੁੱਧ ਬਲਾਤਕਾਰ ਅਤੇ ਛੇੜਛਾੜ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਰਲ ਨੂੰ ਕੱਲ੍ਹ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ। ਉਹ ਹੁਣ ਪੁਲਿਸ ਹਿਰਾਸਤ ਵਿਚ ਹੈ।” ਫਿਲਹਾਲ ਇਸ ਪੂਰੇ ਮਾਮਲੇ ‘ਤੇ ਐਕਟਰ ਵਲੋਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੱਸ ਦੇਈਏ ਕਿ ਪਰਲ ਵੀ ਪੁਰੀ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਸਾਲ 2013 ਵਿੱਚ ਕੀਤੀ ਸੀ। ਉਸ ਨੇ ਟੀਵੀ ਦੀ ਦੁਨੀਆ ਵਿੱਚ ਡੈਬਿਊ ਦੀ ਸ਼ੁਰੂਆਤ ਟੀਵੀ ਸੀਰੀਅਲ ‘ਦਿਲ ਕੀ ਨਜ਼ਰ ਸੇ ਸੁੰਦਰ’ ਨਾਲ ਕੀਤੀ ਸੀ। ਹਾਲਾਂਕਿ, ਬਤੌਰ ਲੀਡ ਅਦਾਕਾਰ ਉਹ ਪਹਿਲੀ ਵਾਰ ‘ਫਿਰ ਭੀ ਨਾ ਮਾਨੇ ਬਦਤਮੀਜ਼ ਦਿਲ’ ‘ਚ ਨਜ਼ਰ ਆਇਆ ਸੀ। ਲੋਕਾਂ ਨੇ ਉਸਦੀ ਅਦਾਕਾਰੀ ਵੱਲ ਧਿਆਨ ਦਿੱਤਾ।