ਚੰਡੀਗੜ੍ਹ : ਪੰਜਾਬ ਦੇ 2 ਖਿਡਾਰੀ ਟੋਕਿਓ ਓਲੰਪਿਕਸ ਲਈ ਕੁਆਲੀਫਾਈ ਹੋਏ ਹਨ ਅਤੇ ਦੋਹਾਂ ਨੇ ਹੀ ਆਪਣੇ ਪਹਿਲਾਂ ਵਾਲੇ ਰਿਕਾਰਡ ਤੋੜ ਦਿੱਤੇ ਹਨ। ਅਥਲੀਟ ਕਮਲਪ੍ਰੀਤ ਕੌਰ ਦੀ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਇੱਕ ਡਿਸਕਸ ਥ੍ਰੋਅਰ ਟੋਕੀਓ ਓਲੰਪਿਕ ਲਈ ਕੁਆਲੀਫਾਈ ਹੁੰਦੇ ਹੋਏ ਰਾਸ਼ਟਰੀ ਚੈਂਪੀਅਨਸ਼ਿਪ ‘ਚ ਆਪਣਾ ਰਿਕਾਰਡ ਤੋੜ ਦਿੱਤਾ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਕਮਲਪ੍ਰੀਤ ਕੌਰ ਨੇ 66.59 ਮੀਟਰ ਥਰੋਅ ਨਾਲ ਆਪਣਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ, ਉਸ ਦਾ ਪਹਿਲਾਂ ਦਾ ਰਾਸ਼ਟਰੀ ਰਿਕਾਰਡ 65.06 ਮੀਟਰ ਸੀ। ਉਸ ਦੀ ਕੋਚ ਰਾਖੀ ਤਿਆਗੀ ਹੈ। ਦੋਵਾਂ ਲਈ ਵਧਾਈ ਦੇ ਸੰਦੇਸ਼ ਆ ਰਹੇ ਹਨ।
ਉਥੇ ਹੀ 21.49 ਮੀਟਰ ਦੀ ਥ੍ਰੋਅ ਨਾਲ ਸ਼ਾਟ ਪੁਟਰ ਤਜਿੰਦਰਪਾਲ ਤੂਰ ਨੇ ਐਨਆਈਐਸ ਪਟਿਆਲਾ ਵਿਖੇ ਇੰਡੀਅਨ ਗ੍ਰਾਂਡ ਪ੍ਰਿਕਸ ਵਿਚ ਆਪਣਾ ਰਾਸ਼ਟਰੀ ਰਿਕਾਰਡ ਤੋੜਨ ਤੋਂ ਬਾਅਦ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ।
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਵਿਸ਼ਵ ਨੂੰ ਜਿੱਤਣ ਲਈ ਹੋਰ ਅਥਲੀਟਾਂ ਵਿੱਚ ਵਿਸ਼ਵਾਸ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਕਾਰਨਾਮੇ ਨਾਲ ਉਸ ਨੇ ਸੁਲਤਾਨ ਅਬਦੁੱਲਮਜੀਦ ਅਲ-ਹੇਬਸ਼ੀ ਦੇ 21.13 ਦੇ ਏਸ਼ੀਆਈ ਰਿਕਾਰਡ ਨੂੰ ਵੀ ਤੋੜਿਆ। ਤਜਿੰਦਰਪਾਲ ਸਿੰਘ ਤੂਰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦਾ ਰਹਿਣ ਵਾਲਾ ਹੈ। ਉਹ ਆਪਣੇ ਪਿਤਾ ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਫੁਲ ਟਾਈਮ ਸ਼ਾਟ ‘ਤੇ ਜਾਣ ਤੋਂ ਪਹਿਲਾਂ ਕ੍ਰਿਕਟ ‘ਚ ਆਇਆ ਸੀ। ਉਸ ਦੇ ਚਾਚੇ ਨੇ ਉਸ ਨੂੰ ਸ਼ੁਰੂਆਤ ‘ਚ ਸਿਖਲਾਈ ਦਿੱਤੀ ਸੀ। ਉਸ ਦਾ ਪਹਿਲਾ ਅੰਤਰਰਾਸ਼ਟਰੀ ਤਮਗਾ 2017 ਵਿਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸੀ, ਜਿਥੇ ਉਸ ਨੇ 19.77 ਦੇ ਥ੍ਰੋਅ ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ। ਉਸ ਨੇ 2018 ਏਸ਼ੀਅਨ ਖੇਡਾਂ ਵਿੱਚ 20.75 ਮੀ. ਦੇ ਰਿਕਾਰਡ ਰਿਕਾਰਡ ਥਰੋਅ ਨਾਲ ਗੋਲਡ ਜਿੱਤਿਆ। ਇਸ ਥ੍ਰੋ ਨਾਲ ਉਸ ਸਮੇਂ ਰਾਸ਼ਟਰੀ ਰਿਕਾਰਡ ਵੀ ਤੋੜ ਦਿੱਤਾ।