ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ। ਇਸ ਲਈ ਇਸ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕੋਰੋਨਾ ਵੈਕਸੀਨ ਲਈ ਸਭ ਨੂੰ ਉਤਸ਼ਾਹਿਤ ਕਰਨ ਲਈ ਸਰਕਾਰਾਂ ਦੇ ਨਾਲ ਨਾਲ ਸਮਾਜ ਦੇ ਕੁੱਝ ਲੋਕ ਵੀ ਇਸ ਕੰਮ ਵਿੱਚ ਅੱਗੇ ਆ ਰਹੇ ਹਨ। ਇਹ ਸਮੇਂ ਦੀ ਲੋੜ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਵੈਕਸੀਨ ਦਾ ਅੰਕੜਾ ਅੱਗੇ ਵਧਾਇਆ ਜਾਵੇ। ਅਜਿਹੀ ਇੱਕ ਉਦਾਹਰਨ ਝਾਰਖੰਡ ਵਿੱਚ ਦੇਖਣ ਨੂੰ ਮਿਲੀ। ਇੱਥੇ ਰੋਟ੍ਰੈਕਟ ਕਲੱਬ ਚਾਈਬਾਸਾ ਤੇ ਇੰਡੀਅਨ ਆਯਿਲ ਕਾਰਪੋਰੇਸ਼ਨ ਦੇ ਸਾਂਝੇ ਸਮਰਥਨ ਨਾਲ ਇੱਕ ਦਿਨ ਦਾ ਕੋਵਿਡ -19 ਵੈਕਸੀਨ ਕੈਂਪ ਲਗਾਇਆ ਗਿਆ।

ਇਸ ਕੈਂਪ ‘ਚ 310 ਲੋਕਾਂ ਨੇ ਕੋਵਿਡ-19 ਦੀ ਵੈਕਸੀਨ ਵੀ ਲਵਾਈ। ਇਸ ਵੈਕਸੀਨ ਦੀ ਖ਼ਾਸ ਗੱਲ ਇਹ ਸੀ ਕਿ ਇਸ ਕੈਂਪ ਵਿੱਚ ਪਹਿਲਾਂ 200 ਲੋਕਾਂ ਨੂੰ ਵੈਕਸੀਨ ਤਾਂ ਲਗਾਈ ਗਈ ਪਰ ਨਾਲ ਹੀ 1-1 ਲੀਟਰ ਪੈਟ੍ਰੋਲ ਮੁਫ਼ਤ ਦਿੱਤਾ ਗਿਆ। ਇਹ ਇੱਕ ਨਿਵੇਕਲੀ ਪਹਿਲ ਹੈ। ਜਿੱਥੇ ਦੇਸ਼ ਵਿੱਚ ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਗਈਆਂ ਹਨ। ਉੱਥੇ ਤੁਹਾਨੂੰ ਕੋਰੋਨਾ ਵੈਕਸੀਨ ਨਾਲ ਮੁਫ਼ਤ ਪੈਟਰੋਲ ਮਿਲ ਜਾਵੇ ਤਾਂ ਇਸ ਨੂੰ ਸੋਨੇ ‘ਤੇ ਸੁਹਾਗਾ ਹੀ ਕਹਾਂਗੇ। ਇੱਥੇ ਕਾਰਪੋਰੇਸ਼ਨ ਅਤੇ ਸਿੰਘ ਭੂਮ ਟਰੇਡਿੰਗ ਕੰਪਨੀ ਦੀ ਤਰਫੋਂ ਪ੍ਰੋਗਰਾਮ ਵਿਚ ਮੁੱਖ ਮਹਿਮਾਨਾਂ ਦਾ ਸੁਆਗਤ ਪੌਦੇ ਦੇ ਕੇ ਕੀਤਾ ਗਿਆ। ਉੱਥੇ ਹੀ ਝਾਰਖੰਡ ਦੇ ਮੁੱਖ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਝਾਰਖੰਡ ਵਿੱਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਅਗਲੇ 6 ਤੋਂ 8 ਹਫ਼ਤਿਆਂ ਵਿੱਚ ਆ ਸਕਦੀ ਹੈ, ਇਸ ਸੰਬੰਧੀ ਮਾਹਰਾਂ ਨੇ ਭਵਿੱਖਬਾਣੀ ਕੀਤੀ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਹੈ ਕਿ ਸਾਨੂੰ ਕੋਰੋਨਾਮਹਾਂਮਾਰੀ ਦੌਰਾਨ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਨਾ ਕਰਨੀ ਪਏਗੀ। ਕੋਵਿਡ -19 ਤੋਂ ਬਚਾਅ ਲਈ ਵੈਕਸੀਨ ਲਓ ਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੋ। ਉਨ੍ਹਾਂ ਨੇ ਅਪੀਲ ਕੀਤੀ ਕਿ ਭਾਵੇਂ ਤਾਲਾਬੰਦੀ ਵਿੱਚ ਢਿੱਲ ਦਿੱਤੀ ਗਈ ਹੈ, ਪਰ ਕੋਰੋਨਾ ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਅਤੇ ਲਗਨ ਨਾਲ ਆਪਣੇ ਆਪ ਪਾਲਨਾ ਕਰੋ ਅਤੇ ਦੂਸਰਿਆਂ ਨੂੰ ਵੀ ਸਮਝਾਓ। ਟੀਕੇ ਦੀ ਉਪਲਬਧਤਾ ਦੇ ਅਨੁਸਾਰ, ਅਸੀਂ ਤੇਜ਼ੀ ਨਾਲ ਟੀਕਾਕਰਨ ਦੀ ਪ੍ਰਕਿਰਿਆ ‘ਤੇ ਵੀ ਕੰਮ ਕਰ ਰਹੇ ਹਾਂ।

LEAVE A REPLY

Please enter your comment!
Please enter your name here