ਪਾਕਿਸਤਾਨ ਸਰਕਾਰ ਦਾ ਵੱਡਾ ਫ਼ੈਸਲਾ, ਕੋਰੋਨਾ ਮਹਾਂਮਾਰੀ ਕਾਰਨ 26 ਦੇਸ਼ਾਂ ‘ਤੇ ਲਗਾਈ ਯਾਤਰਾ ਪਾਬੰਦੀ

0
43

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ। ਗਲੋਬਲ ਪੱਧਰ ‘ਤੇ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਪਾਕਿਸਤਾਨ ਨੇ ਹਵਾਈ ਯਾਤਰਾ ਸੰਬੰਧੀ ਵੱਡਾ ਫ਼ੈਸਲਾ ਲਿਆ ਹੈ। ਪਾਕਿਸਤਾਨ ਸਰਕਾਰ ਨੇ ਆਪਣੇ ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਦੇ ਉਦੇਸ਼ ਨਾਲ ਭਾਰਤ ਸਮੇਤ 26 ਦੇਸ਼ਾਂ ਦੇ ਲੋਕਾਂ ਲਈ ਹਵਾਈ ਯਾਤਰਾ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਹੈ। ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਨੇ ਇਹਨਾਂ ਸਾਰੇ 26 ਦੇਸ਼ਾਂ ਨੂੰ ਸੀ-ਸ਼੍ਰੇਣੀ ਵਿਚ ਪਾ ਦਿੱਤਾ ਹੈ।

ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ। ਪਾਕਿਸਤਾਨ ਵਿਚ ਏ ਸ਼੍ਰੇਣੀ ਵਾਲੇ ਯਾਤਰੀਆਂ ਨੂੰ ਕੋਵਿਡ-19 ਨਿਯਮਾਂ ਤੋਂ ਛੋਟ ਹੈ। ਪਰ ਸ਼੍ਰੇਣੀ ਬੀ ਦੇ ਯਾਤਰੀਆਂ ਲਈ ਐਂਟੀ ਵੀ.ਸੀ.ਆਰ. ਟੈਸਟ ਦੀ ਨੈਗੇਟਿਵ ਰਿਪੋਰਟ ਲਿਆਉਣੀ ਲਾਜ਼ਮੀ ਹੈ। ਹਰੇਕ ਯਾਤਰੀ ਨੂੰ ਯਾਤਰਾ ਤੋਂ 72 ਘੰਟੇ ਪਹਿਲਾਂ ਟੈਸਟ ਰਿਪੋਰਟ ਨਾਲ ਲਿਆਉਣੀ ਹੋਵੇਗੀ। ਭਾਵੇਂਕਿ ਜਿਹੜਾ ਯਾਤਰੀ ਜਾਂ ਦੇਸ਼ ਸ਼੍ਰੇਣੀ ਸੀ ਵਿਚ ਹੋਵੇਗਾ ਉਹਨਾਂ ‘ਤੇ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸ਼੍ਰੇਣੀ ਲਈ ਐੱਨ.ਸੀ.ਓ.ਸੀ. ਗਾਈਡਲਾਈਨ ਦੇ ਅੰਤਰਗਤ ਹੀ ਯਾਤਰਾ ਵਿਚ ਛੋਟ ਮਿਲ ਸਕੇਗੀ।

ਭਾਰਤ, ਈਰਾਨ, ਬੰਗਲਾਦੇਸ਼, ਭੂਟਾਨ, ਇੰਡੋਨੇਸ਼ੀਆ, ਈਰਾਕ, ਮਾਲਦੀਵ, ਨੇਪਾਲ, ਸ਼੍ਰੀਲੰਕਾ, ਫਿਲੀਪੀਨਜ਼, ਅਰਜਨਟੀਨਾ, ਬ੍ਰਾਜ਼ੀਲ, ਮੈਕਸੀਕੋ, ਦੱਖਣੀ ਅਫਰੀਕਾ, ਟਿਊਨੀਸ਼ੀਆ, ਬੋਲੀਵੀਆ, ਚਿਲੀ, ਕੋਲੰਬੀਆ ਕੋਸਟਾਰੀਕਾ, ਡੋਮਿਨਿਕਾ, ਇਕਵਾਡੋਰ, ਨਾਮੀਬੀਆ, ਪੈਰਾਗੁਆ, ਪੇਰੂ, ਤ੍ਰਿਨਿਡਾਡ, ਟੋਬੈਕੋ, ਉਰੂਗਵੇ ਆਦਿ ਦੇਸ਼ਾਂ ‘ਤੇ ਪਾਕਿਸਤਾਨ ਨੇ ਯਾਤਰਾ ਪਾਬੰਦੀ ਲਗਾਈ ਹੈ।  ਇਹਨਾਂ ਸਾਰੇ ਦੇਸ਼ਾਂ ਨੂੰ ਪਾਕਿਸਤਾਨ ਨੇ ਸੀ ਸ਼੍ਰੇਣੀ ਵਿਚ ਰੱਖਿਆ ਹੈ ਮਤਲਬ ਇਹਨਾਂ ਦੇਸ਼ਾਂ ਦੇ ਯਾਤਰੀ ਪਾਕਿਸਤਾਨ ਵਿਚ ਫਿਲਹਾਲ ਦਾਖਲ ਨਹੀਂ ਹੋ ਸਕਦੇ। ਇਹ ਫ਼ੈਸਲਾ ਸਰਕਾਰ ਦੇ ਅਗਲੇ ਆਦੇਸ਼ ਤੱਕ ਲਾਗੂ ਰਹੇਗਾ।

LEAVE A REPLY

Please enter your comment!
Please enter your name here