ਅੰਮ੍ਰਿਤਸਰ:- ਅੰਮ੍ਰਿਤਸਰ ਥਾਣਾ ਖਲਚਿਆ ਦੇ ਅਧੀਨ ਆਉਦੇ ਪਿੰਡ ‘ਚ ਇੱਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਪ੍ਰੇਮ ਸਬੰਧਾਂ ਦੇ ਚਲਦਿਆਂ ਇਹ ਕਤਲ ਕੀਤਾ ਗਿਆ ਹੈ।ਥਾਣਾ ਖਲਚਿਆਂ ਦੇ ਐਸ. ਆਈ ਪੁਲਿਸ ਜਾਂਚ ਅਧਿਕਾਰੀ ਵੱਲੋਂ ਦੱਸਿਆ ਗਿਆ ਹੈ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੁਰਿੰਦਰ ਸਿੰਘ ਦੇ ਪਿੰਡ ਵੈਰੌਵਾਲ ਦੀ ਦਲਜੀਤ ਕੋਰ ਨਾਲ ਨਾਜਾਇਜ਼ ਸੰਬੰਧ ਸੀ। ਜਿਸਦੇ ਚਲਦੇ ਦਲਜੀਤ ਕੌਰ ਦੇ ਪਤੀ ਅਤੇ ਪਰਿਵਾਰ ਵਿਚ ਦੋਵਾਂ ਦੇ ਪ੍ਰੇਮ ਸੰਬੰਧਾਂ ਕਰਕੇ ਝਗੜਾ ਰਹਿੰਦਾ ਸੀ।ਜਿਸ ਕਾਰਨ ਦਲਜੀਤ ਕੌਰ ਵੱਲੋਂ ਆਪਣੇ ਪਤੀ ਅਤੇ ਪਰਿਵਾਰ ਨੂੰ ਖੁਸ਼ ਕਰਨ ਲਈ ਗੁਰਿੰਦਰ ਸਿੰਘ ਨੂੰ ਆਪਣੇ ਸਹੁਰੇ ਘਰ ਬੁਲਾ ਸੱਸ ਸਹੁਰੇ ਦੀ ਸੈਅ ਉਪਰ ਆਪਣੇ ਭਰਾਵਾਂ ਵੱਲੋਂ ਕਤਲ ਕਰਵਾ ਦਿੱਤਾ ਗਿਆ।

ਮ੍ਰਿਤਕ ਵੱਲੋਂ ਆਪਣੀ ਭੁਆ ਦੇ ਮੁੰਡੇ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ ।ਜਿਸਦੇ ਚਲਦੇ ਉਸ ਵੱਲੋਂ ਸਮਾਂ ਰਹਿੰਦੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਅਤੇ ਜਦੋ ਤਕ ਉਹ ਅਤੇ ਪੁਲਿਸ ਪਾਰਟੀ ਪਹੁੰਚਦੇ ਦੋਸ਼ੀਆਂ ਵੱਲੋਂ ਉਸਦਾ ਕਤਲ ਕਰ ਦਿੱਤਾ ਗਿਆ ਸੀ।ਪੁਲਿਸ ਵੱਲੋਂ ਦੋਸ਼ੀਆਂ ‘ਤੇ ਮੁਕੱਦਮਾ ਦਰਜ ਕਰ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭੁਆ ਦੇ ਮੁੰਡੇ ਸੁਖਦੇਵ ਨੇ ਦੱਸਿਆ ਕਿ ਮੇਰੇ ਮਾਮੇ ਦੇ ਮੁੰਡੇ ਦੇ ਦਲਜੀਤ ਕੌਰ ਨਾਲ 5 ਸਾਲ ਪੁਰਾਣੇ ਪ੍ਰੇਮ ਸੰਬੰਧ ਸੀ ।ਜਿਸਦੇ ਚਲਦੇ ਦਲਜੀਤ ਦੇ ਸਹੁਰੇ ਪਰਿਵਾਰ ਅਤੇ ਪਤੀ ਵਿਚ ਆਏ ਦਿਨ ਝਗੜਾ ਰਹਿੰਦਾ ਸੀ।ਜਿਸ ਕਾਰਨ ਉਸਦਾ ਕਤਲ ਕਰ ਦਿੱਤਾ ਗਿਆ ਹੈ।ਇਸ ਸੰਬੰਧ ਵਿੱਚ ਮ੍ਰਿਤਕ ਦੇ ਪਰਿਵਾਰ ਵਲੌ ਪੁਲਿਸ ਪ੍ਰਸ਼ਾਸ਼ਨ ਕੋਲੋ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ।

 

LEAVE A REPLY

Please enter your comment!
Please enter your name here