ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਦੀ 5 ਜੀ ਟੈਕਨਾਲੋਜੀ ਰੋਲਆਊਟ ਖਿਲਾਫ ਪਟੀਸ਼ਨ ਖਾਰਜ ਕਰ ਦਿੱਤੀ ਹੈ, ਨਾਲ ਹੀ ਜੂਹੀ ਚਾਵਲਾ ਨੂੰ 20 ਲੱਖ ਰੁਪਏ ਜੁਰਮਾਨਾ ਵੀ ਲੱਗਾ ਦਿੱਤਾ। ਹਾਈ ਕੋਰਟ ਨੇ ਫੀਸਾਂ ਦੇ ਮੁਲਾਂਕਣ ਸੰਬੰਧੀ ਜੂਹੀ ਚਾਵਲਾ ਦੀ ਅਪੀਲ ਖਾਰਜ ਕਰ ਦਿੱਤੀ। ਕੋਰਟ ਨੇ ਫੀਸਾਂ ਦੇ ਫ਼ਰਕ ਨੂੰ ਇਕ ਹਫ਼ਤੇ ਦੇ ਅੰਦਰ ਜਮ੍ਹਾ ਕਰਨ ਦੇ ਆਦੇਸ਼ ਦਿੱਤੇ। ਅਦਾਲਤ ਨੇ ਕਿਹਾ ਕਿ ਧਾਰਾ 81 ਤਹਿਤ ਅਰਜ਼ੀ ਦੇਣ ਲਈ ਨੋਟਿਸ ਜ਼ਰੂਰੀ ਹੈ।
ਇਸ ਲਈ ਇਸ ਨੂੰ ਧਾਰਾ 82 ਦੇ ਤਹਿਤ ਖਾਰਜ ਕਰ ਦਿੱਤਾ ਗਿਆ ਹੈ। ਹਾਈਕੋਰਟ ਨੇ ਜੂਹੀ ਚਾਵਲਾ ‘ਤੇ 20 ਲੱਖ ਦਾ ਜ਼ੁਰਮਾਨਾ ਲਗਾਇਆ। ਅਦਾਲਤ ਨੇ ਕਿਹਾ ਕਿ ਪਟੀਸ਼ਨ ਪਬਲੀਸਿਟੀ ਲਈ ਦਾਇਰ ਕੀਤੀ ਗਈ ਸੀ। ਅਦਾਲਤ ਨੇ ਲਿੰਕ ਸਾਂਝੇ ਕਰਨ ਲਈ ਜੂਹੀ ਚਾਵਲਾ ਨੂੰ ਝਿੜਕਿਆ ਹੈ। ਅਦਾਲਤ ਨੇ ਦਿੱਲੀ ਪੁਲਿਸ ਨੂੰ ਕਿਹਾ ਕਿ ਉਹ ਸੁਣਵਾਈ ਦੌਰਾਨ ਗੀਤ ਗਾਉਣ ਵਾਲੇ ਨੂੰ ਲੱਭ ਕੇ ਕਾਰਵਾਈ ਕਰੇ।