ਮੁੰਬਈ : ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੋਨਾਲੀ ਬੇਂਦਰੇ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀ ਜ਼ਿੰਦਗੀ ਵਿੱਚ ਕੀ ਕੁੱਝ ਚੱਲ ਰਿਹਾ ਹੈ ਇਸ ਦੀ ਅਪਡੇਟ ਉਹ ਸੋਸ਼ਲ ਮੀਡਿਆ ‘ਤੇ ਦਿੰਦੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਲਈ ਸਿਰਫ ਸੁੰਦਰ ਤਸਵੀਰਾਂ ਹੀ ਨਹੀਂ ਬਲਕਿ ਖੂਬਸੂਰਤ ਵਿਚਾਰ ਵੀ ਸਾਂਝੀ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ‘ਕੈਂਸਰ ਸਰਵਾਈਵਰਸ ਡੇ’ ਦੇ ਮੌਕੇ ‘ਤੇ ਉਨ੍ਹਾਂ ਨੇ ਆਪਣੀ ਕੈਂਸਰ ਦੀ ਲੜਾਈ ਬਾਰੇ ਇਕ ਪੋਸਟ ਸਾਂਝੀ ਕੀਤੀ।
View this post on Instagram
ਦੱਸ ਦਈਏ ਕਿ ਸੋਨਾਲੀ ਬੇਂਦਰੇ ਨੇ ਖੁਦ ਕੈਂਸਰ ਨੂੰ ਮਾਤ ਦਿੱਤੀ ਹੈ। ਅਦਾਕਾਰਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਕੈਂਸਰ ਦੇ ਇਲਾਜ਼ ਦੌਰਾਨ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਉਹ ਹਸਪਤਾਲ ਦੇ ਬਿਸਤਰੇ ‘ਤੇ ਕੈਂਸਰ ਨਾਲ ਲੜਾਈ ਲੜ ਰਹੀ ਦਿਖ ਰਹੀ ਹੈ। ਨਾਲ ਹੀ, ਉਸ ਨੇ ਦੱਸਿਆ ਹੈ ਕਿ ਉਹ ਆਪਣੀ ਇਸ ਸਫਰ ਨੂੰ ਕਿਵੇਂ ਯਾਦ ਰੱਖਦੀ ਹੈ। ਇਸ ਤਸਵੀਰ ਨੂੰ ਦੇਖ ਕੇ ਇਹ ਪਤਾ ਲੱਗ ਜਾਂਦਾ ਹੈ ਕਿ ਕੈਂਸਰ ਨਾਲ ਲੜਾਈ ਨੇ ਸੋਨਾਲੀ ਨੂੰ ਕਿੰਨਾ ਤੋੜ ਦਿੱਤਾ ਸੀ। ਪਰ ਸੋਨਾਲੀ ਲੜਾਕੂ ਵਾਂਗ ਲੜਦੀ ਸੀ ਅਤੇ ਜੇਤੂ ਬਣ ਕੇ ਬਾਹਰ ਆ ਗਈ।