Home News Punjab ਕੇਂਦਰੀ ਮੰਤਰੀ ਨੇ ਲਗਾਇਆ ਕੇਜਰੀਵਾਲ ‘ਤੇ ਤਿਰੰਗੇ ਦਾ ਅਪਮਾਨ ਕਰਨ ਦਾ ਇਲਜ਼ਾਮ, ਕਿਹਾ- ‘ਚਿੱਟੇ ਰੰਗ ਦੀ ਥਾਂ ਵਧਾਇਆ ਹਰਾ ਹਿੱਸਾ’

ਕੇਂਦਰੀ ਮੰਤਰੀ ਨੇ ਲਗਾਇਆ ਕੇਜਰੀਵਾਲ ‘ਤੇ ਤਿਰੰਗੇ ਦਾ ਅਪਮਾਨ ਕਰਨ ਦਾ ਇਲਜ਼ਾਮ, ਕਿਹਾ- ‘ਚਿੱਟੇ ਰੰਗ ਦੀ ਥਾਂ ਵਧਾਇਆ ਹਰਾ ਹਿੱਸਾ’

0
ਕੇਂਦਰੀ ਮੰਤਰੀ ਨੇ ਲਗਾਇਆ ਕੇਜਰੀਵਾਲ ‘ਤੇ ਤਿਰੰਗੇ ਦਾ ਅਪਮਾਨ ਕਰਨ ਦਾ ਇਲਜ਼ਾਮ, ਕਿਹਾ- ‘ਚਿੱਟੇ ਰੰਗ ਦੀ ਥਾਂ ਵਧਾਇਆ ਹਰਾ ਹਿੱਸਾ’

ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੇ ਚੱਲਦੇ ਇੱਕ ਵਾਰ ਫਿਰ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਦੇ ਵਿੱਚ ਵਿਵਾਦ ਹੁੰਦਾ ਦਿਖਾਈ ਦੇ ਰਿਹਾ ਹੈ। ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਇਲਜ਼ਾਮ ਲਗਾਇਆ ਕਿ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਰੰਗੇ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਇਸ ਸੰਬੰਧ ‘ਚ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਅਤੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਦਿੱਲੀ ਪ੍ਰਦੇਸ਼ ਜਦੋਂ ਵੀ ਟੀਵੀ ‘ਤੇ ਸੰਬੋਧਨ ਕਰਦਾ ਹੈ ਤਾਂ ਉਨ੍ਹਾਂ ਦੀ ਕੁਰਸੀ ਦੇ ਪਿੱਛੇ ਲੱਗੇ ਰਾਸ਼ਟਰੀ ਝੰਡੇ ਵੱਲ ਧਿਆਨ ਚਲਾ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੱਛੇ ਲੱਗੇ 2 ਝੰਡਿਆਂ ‘ਚ ਚਿੱਟੇ ਰੰਗ ਉੱਤੇ ਹਰੀ ਪੱਟੀਆਂ ਵਧਾਈਆਂ ਗਈਆਂ ਹਨ। ਇਸ ਨਾਲ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਹੈ। ਪ੍ਰਹਿਲਾਦ ਸਿੰਘ ਪਟੇਲ ਨੇ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਇਸ ‘ਚ ਸੁਧਾਰ ਕਰਨ।

LEAVE A REPLY

Please enter your comment!
Please enter your name here