ਲੁਧਿਆਣਾ ਵਿਖੇ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਇਮੀਗ੍ਰੇਸ਼ਨ ਦਫ਼ਤਰ ਤੇ ਗੋਲੀਆਂ

0
38
Ludhiana Shoot

ਲੁਧਿਆਣਾ, 12 ਅਕਤੂਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਮਾਡਲ ਟਾਊਨ ਖੇਤਰ ਵਿਖੇ ਬੀਤੀ ਦੇਰ ਰਾਤ ਦੋ ਅਣਪਛਾਤੇ ਵਿਅਕਤੀਆਂ ਵਲੋਂ ਇਮੀਗੇ੍ਸ਼਼ਨ ਦਫ਼ਤਰ ‘ਤੇ ਗੋਲੀਬਾਰੀ (Firing) ਕੀਤੀ ਗਈ ਹੈ ।

ਇਮੀਗ੍ਰੇਸ਼ਨ ਦੇ ਕਿਹੜੇ ਦਫ਼ਤਰ ‘ਤੇ ਚਲਾਈਆਂ ਗਈਆਂ ਸਨ ਗੋਲੀਆਂ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਮਾਡਲ ਟਾਊਨ ਖੇਤਰ ਵਿਚ ਬਣੇ ਜਿਸ ਇਮੀਗ੍ਰੇਸ਼ਨ ਦਫ਼ਤਰ (Immigration Office) ‘ਤੇ ਬੀਤੀ ਦੇਰ ਰਾਤ ਮੋਟਰਸਾਈਕਲ ਸਵਾਰ ਜੋ ਦੋ ਨੌਜਵਾਨਾਂ ਵਲੋਂ ਗੋਲੀਬਾਰੀ ਕੀਤੀ ਗਈ ਹੈ ਵਿਚ ਇਮੀਗ੍ਰੇਸ਼ਨ ਦਫ਼ਤਰ ਦੀ ਪਛਾਣ ਰਾਈਟ ਵੇਅ ਇਮੀਗ੍ਰੇਸ਼ਨ ਦੇ ਤੌਰ ‘ਤੇ ਹੋਈ ਹੈ ।

ਪੁਲਸ ਨੇ ਕੀਤੀ ਘਟਨਾ ਦੀ ਜਾਂਚ ਸ਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਗੋਲੀਬਾਰੀ ਘਟਨਾਕ੍ਰਮ ਦੀ ਸੂਚਨਾ ਜਦੋਂ ਪੁਲਸ ਨੂੰ ਮਿਲੀ ਤਾਂ ਉਨ੍ਹਾਂ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਦਫ਼ਤਰ ਤੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਦਿਖਾਈ ਦਿੱਤੇ ਅਤੇ ਜੋ ਗੋਲੀਆਂ ਦਫ਼ਤਰ ਤੇ ਚਲਾਈਆਂ ਗਈਆਂ ਸਨ ਦੇ ਖੋਲ ਵੀ ਬਰਾਮਦ ਕੀਤੇ ਗਏ । ਦੱਸਣਯੋਗ ਹੈ ਕਿ ਗੋਲੀਬਾਰੀ ਕੀਤੇ ਜਾਣ ਦੀ ਘਟਨਾ ਦੀ ਸਮੁੱਚੀ ਵੀਡੀਓ ਸੀ. ਸੀ. ਟੀ. ਵੀ. ਕੈਮਰੇ (CCTV cameras) ਵਿਚ ਕੈਦ ਹੋ ਗਈ ਹੈ ।

ਕੀ ਆਖਿਆ ਪੁਲਸ ਅਧਿਕਾਰੀ ਨੇ

ਉਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਕਤ ਇਮੀਗ੍ਰੇਸ਼ਨ ਦਫ਼ਤਰ ਦੇ ਮਾਲਕ ਨੂੰ ਫਿਰੌਤੀ ਲਈ ਕਈ ਧਮਕੀਆਂ ਭਰੀਆਂ ਫੋਨ ਕਾਲਸ ਆਾਈਆਂ ਸਨ, ਜਿਸਦੇ ਚਲਦਿਆਂ ਸਿ਼ਕਾਇਤ ਵੀ ਦਰਜ ਕਰਵਾਈ ਗਈ ਸੀ । ਉਨ੍ਹਾਂ ਦੱਸਿਆ ਕਿ ਗੋਲੀਬਾਰੀ ਅਤੇ ਧਮਕੀਆਂ ਵਾਲੇ ਮਾਮਲੇ ਸਬੰਧੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ।

ਪੁਲਸ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ

ਪੰਜਾਬ ਪੁਲਸ ਵਲੋਂ ਉਕਤ ਗੋਲੀਬਾਰੀ ਦੇ ਵਾਪਰੇ ਘਟਨਾਕ੍ਰਮ ਸਬੰਧੀ ਹਾਲ ਦੀ ਘੜੀ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here