ਅੱਜ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਭਾਰਤ ਦੇ ਇਨ੍ਹਾਂ ਹਿੱਸਿਆਂ ‘ਚ ਆਵੇਗਾ ਨਜ਼ਰ

0
28

ਅੱਜ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਵਾਲਾ ਹੈ। ਪਰ ਦੇਖਿਆ ਜਾਵੇ ਤਾਂ ਇਹ ਸਾਲ ਦਾ ਦੂਜਾ ਗ੍ਰਹਿਣ ਹੋਵੇਗਾ, ਕਿਉਂਕਿ ਸਾਲ 2021 ਦਾ ਪਹਿਲਾ ਗ੍ਰਹਿਣ 26 ਮਈ ਨੂੰ ਚੰਦਰਮਾ ਗ੍ਰਹਿਣ ਦੇ ਰੂਪ ਵਿੱਚ ਲੱਗਿਆ ਸੀ । ਇਹ ਸੂਰਜ ਗ੍ਰਹਿਣ ਭਾਰਤ ਵਿੱਚ ਸਿਰਫ਼ ਅਰੁਣਾਚਲ ਪ੍ਰਦੇਸ਼ ਤੇ ਲੱਦਾਖ ਵਿੱਚ ਹੀ ਦਿਖਾਈ ਦੇਵੇਗਾ। ਇਸ ਤੋਂ ਇਲਾਵਾ ਇਹ ਗ੍ਰਹਿਣ ਭਾਰਤ ਦੇ ਕਿਸੇ ਹੋਰ ਹਿੱਸੇ ਵਿੱਚ ਦਿਖਾਈ ਨਹੀਂ ਦੇਵੇਗਾ।

ਦਰਅਸਲ, ਸੂਰਜ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਅੱਜ ਦੁਪਹਿਰ 1.42 ਵਜੇ ਸ਼ੁਰੂ ਹੋਵੇਗਾ ਤੇ ਸ਼ਾਮ 6.41 ਵਜੇ ਖਤਮ ਹੋ ਜਾਵੇਗਾ। ਦੱਸ ਦਈਏ ਕਿ ਇਹ ਗ੍ਰਹਿਣ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਦਿਖਾਈ ਦੇਵੇਗਾ। ਉੱਤਰੀ ਅਮਰੀਕਾ, ਉੱਤਰੀ ਕੈਨੇਡਾ, ਯੂਰਪ ਤੇ ਏਸ਼ੀਆ, ਗ੍ਰੀਨਲੈਂਡ ਆਦਿ ਦੇਸ਼ਾਂ ਵਿੱਚ ਵੀ ਇਹ ਸੂਰਜ ਗ੍ਰਹਿਣ ਦਿਖਾਈ ਦੇਵੇਗਾ।

ਜਿਕਰਯੋਗ ਹੈ ਕਿ ਭਾਰਤ ਵਿੱਚ ਸੂਰਜ ਗ੍ਰਹਿਣ ਦਾ ਧਾਰਮਿਕ ਮਹੱਤਵ ਬਹੁਤ ਜ਼ਿਆਦਾ ਹੈ। ਧਾਰਮਿਕ ਤੌਰ ‘ਤੇ ਦੇਖਿਆ ਜਾਵੇ ਤਾਂ ਇਹ ਵਟ ਸਾਵਿਤ੍ਰੀ ਦੇ ਦਿਨ ਲੱਗ ਰਿਹਾ ਹੈ। ਇਸ ਤੋਂ ਇਲਾਵਾ ਇਸੇ ਦਿਨ ਸ਼ਨੀ ਜਯੰਤੀ ਤੇ ਜੇਠ ਦੀ ਮੱਸਿਆ ਵੀ ਹੈ। ਧਾਰਮਿਕ ਰੂਪ ਨਾਲ ਇਸ ਦਾ ਮਹੱਤਵ ਇਸ ਲਈ ਵੱਧ ਹੈ ਕਿਉਂਕਿ ਸ਼ਾਨੀ ਜਯੰਤੀ ‘ਤੇ ਗ੍ਰਹਿਣ ਦਾ ਯੋਗ ਲਗਭਗ 148 ਸਾਲਾਂ ਬਾਅਦ ਬਣ ਰਿਹਾ ਹੈ।

LEAVE A REPLY

Please enter your comment!
Please enter your name here