ਅਮਰੀਕੀ ਕੰਪਨੀ ਫ਼ਾਈਜ਼ਰ ਭਾਰਤ ਨੂੰ 5 ਕਰੋੜ ਵੈਕਸੀਨ ਦੇਣ ਲਈ ਹੋਈ ਤਿਆਰ, ਰੱਖੀਆਂ ਇਹ ਸ਼ਰਤਾਂ

0
28

ਨਵੀਂ ਦਿੱਲੀ : ਅਮਰੀਕੀ ਕੰਪਨੀ ਫ਼ਾਈਜ਼ਰ ਭਾਰਤ ਨੂੰ 5 ਕਰੋੜ ਖ਼ੁਰਾਕਾਂ ਦੇਣ ਲਈ ਤਿਆਰ ਹੋ ਗਏ ਹਨ। ਦੇਸ਼ ਵਿੱਚ ਜਦੋਂ ਹੁਣ ਕੋਰੋਨਾ ਵਾਇਰਸ ਦੀ ਲਾਗ ਦੀ ਦੂਜੀ ਲਹਿਰ ਚੱਲ ਰਹੀ ਹੈ ਅਤੇ ਨਾਲ ਹੀ ਬਹੁਤ ਸਾਰੇ ਸੂਬੇ ਕੋਰੋਨਾ ਵੈਕਸੀਨ ਦੀ ਕਮੀ ਨਾਲ ਜੂਝ ਰਹੇ ਹਨ। ਇਸ ਦੌਰਾਨ ਅਮਰੀਕਾ ਦੀ ਫ਼ਾਈਜ਼ਰ ਕੰਪਨੀ ਭਾਰਤ ਨੂੰ ਟੀਕਿਆਂ ਦੀ ਵੱਡੀ ਖੇਪ ਉਪਲਬਧ ਕਰਵਾਉਣ ਲਈ ਤਿਆਰ ਹੋ ਗਈ ਹੈ ਪਰ ਉਹ ਹਰਜਾਨਾ ਪੂਰਤੀ ਸਮੇਤ ਕੁਝ ਰੈਗੂਲੇਟਰੀ ਸ਼ਰਤਾਂ ’ਚ ਵੱਡੀ ਛੋਟ ਚਾਹੁੰਦੀ ਹੈ।

ਫ਼ਾਈਜ਼ਰ ਨੇ ਕਿਹਾ ਹੈ ਕਿ ਉਹ ਭਾਰਤ ਨੂੰ ਜੁਲਾਈ ਤੋਂ ਲੈ ਕੇ ਅਕਤੂਬਰ ਮਹੀਨੇ ਤੱਕ, ਹਰ ਮਹੀਨੇ ਇੱਕ ਕਰੋੜ ਟੀਕੇ ਉਪਲਬਧ ਕਰਵਾਏੇਗੀ। ਕੰਪਨੀ ਨੇ ਕਿਹਾ ਹੈ ਕਿ ਉਹ ਕੇਵਲ ਭਾਰਤ ਸਰਕਾਰ ਨਾਲ ਗੱਲ ਕਰੇਗੀ ਤੇ ਟੀਕਿਆਂ ਦਾ ਭੁਗਤਾਨ ਭਾਰਤ ਸਰਕਾਰ ਦੇ ਵੱਲੋਂ ਫ਼ਾਈਜ਼ਰ ਇੰਡੀਆ ਨੂੰ ਕੀਤਾ ਜਾਵੇਗਾ।

ਖ਼ਰੀਦੇ ਜਾਣ ਵਾਲੇ ਟੀਕੇ ਦਾ ਘਰੇਲੂ ਪੱਧਰ ‘ਤੇ ਡਿਸਟ੍ਰੀਬਿਊਟਰਸ਼ਿਪ ਦਾ ਕੰਮ ਭਾਰਤ ਸਰਕਾਰ ਨੂੰ ਆਪ ਕਰਨਾ ਹੋਵੇਗਾ। ਖ਼ਬਰਾਂ ਅਨੁਸਾਰ ਭਾਰਤ ਨੂੰ ਟੀਕੇ ਦੀ ਸਪਲਾਈ ਲਈ ਫ਼ਾਈਜ਼ਰ ਨੇ ਭਾਰਤ ਸਰਕਾਰ ਤੋਂ ਹਰਜਾਨਾ ਪੂਰਤੀ ਦਾ ਕੌਂਟ੍ਰੈਕਟ ਕੀਤੇ ਜਾਣ ਦੀ ਸ਼ਰਤ ਵੀ ਰੱਖੇ ਹੈ ਤੇ ਉਸ ਦੇ ਦਸਤਾਵੇਜ਼ ਭੇਜੇ ਹਨ। ਫ਼ਾਈਜ਼ਰ ਅਨੁਸਾਰ ਉਸ ਨੇ ਅਮਰੀਕਾ ਸਮੇਤ 116 ਦੇਸ਼ਾਂ ਨਾਲ ਹਰਜਾਨਾ ਪੂਰਤੀ ਦੇ ਇਕਰਾਰ ਕੀਤੇ ਹਨ। ਦੁਨੀਆ ਭਰ ਵਿੱਚ ਫ਼ਾਈਜ਼ਰ ਟੀਕੇ ਦੀਆਂ ਹੁਣ ਤੱਕ 14.7 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਫ਼ਿਲਹਾਲ ਕਿਸੇ ਵੀ ਪਾਸਿਓਂ ਇਸ ਦੇ ਮਾੜੇ ਪ੍ਰਭਾਵ ਦੀ ਕੋਈ ਰਿਪੋਰਟ ਨਹੀਂ ਆਈ।

LEAVE A REPLY

Please enter your comment!
Please enter your name here