ਪੰਜਾਬ ਸਰਕਾਰ ਨੇ ਕੀਤੀ ਅਪੈ੍ਲ ਮਹੀਨੇ ਦੀ ਪੈਨਸ਼ਨ ਜਾਰੀ : ਹਰਪਾਲ ਚੀਮਾ

0
20
Harpal Cheema

ਚੰਡੀਗੜ੍ਹ, 7 ਮਈ, 2026 : ਪੰਜਾਬ ਦੇ ਵਿੱਤ ਮੰਤਰੀ (Finance Minister) ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ (Punjab Government) ਵਲੋਂ ਅਪੈ੍ਲ ਮਹੀਨੇ ਦੀ ਪੈਨਸ਼ਨਰਾਂ ਲਈ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ।

ਕਿੰਨੇ ਪੈਨਸ਼ਨਾਂ ਦੀ ਕੀਤੀ ਗਈ ਹੈ ਪੈਨਸ਼ਨ ਜਾਰੀ

ਮਿਲੀ ਜਾਣਕਾਰੀ ਮੁਤਾਬਕ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ (Harpal Singh Cheema) ਦੇ ਦੱਸਣ ਮੁਤਾਬਕ ਜੋ ਪੰਜਾਬ ਦੇ ਪੈਨਸ਼ਨਰਾਂ ਲਈ ਅਪੈ੍ਲ ਮਹੀਨੇ ਦੀ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਉਹ 3 ਲੱਖ 17 ਹਜ਼ਾਰ ਪੈਨਸ਼ਨਰਾਂ (Pensioners) ਦੀ ਜਾਰੀ ਕੀਤੀ ਗਈ ਹੈ ।

ਪੈਨਸ਼ਨਾਂ ਸਬੰਧੀ ਹੋਰ ਕੀ ਦੱਸਿਆ ਵਿੱਤ ਮੰਤਰੀ ਨੇ

ਹਰਪਾਲ ਚੀਮਾ ਨੇ ਪੰਜਾਬ ਸਰਕਾਰ ਵਲੋਂ ਅਪੈ੍ਲ ਮਹੀਨੇ ਦੀ ਜਾਰੀ ਕੀਤੀ ਗਈ ਪੈਨਸ਼ਨਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਨੇ ਪੈਨਸ਼ਨਾਂ ਤੇ ਤਨਖ਼ਾਹਾਂ ਨਾਲ ਡੀਲ ਕਰਦੇ ਸਾਰੇ 10 ਬੈਂਕਾਂ ਕੋਲੋਂ ਕੇ ਵਾਈ ਸੀ ਦਾ ਡਾਟਾ ਮੰਗਿਆ ਸੀ । ਉਹਨਾਂ ਦੱਸਿਆ ਕਿ ਐਸ. ਬੀ. ਆਈ. ਵੱਲੋਂ ਇਹ ਡਾਟਾ ਦੇਣ ਵਿਚ ਦੇਰੀ ਕਰਨ ਕਾਰਨ ਹੀ ਪੈਨਸ਼ਨਾਂ ਲੇਟ ਹੋਈਆਂ ਹਨ । ਉਹਨਾਂ ਕਿਹਾ ਕਿ ਹੁਣ ਸਾਰੇ 3.17 ਲੱਖ ਪੈਨਸ਼ਨਰਾਂ ਨੂੰ ਪੈਨਸ਼ਨ ਜਾਰੀ (Pension issued) ਕਰ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here