ਪਟਿਆਲਾ ਸ਼ਹਿਰ ਵਿੱਚ ਡੇਂਗੂ ਤੇ ਚਿਕਨ ਗੁਨੀਆ ਬੁਖਾਰ ਦਾ ਪ੍ਰਕੋਪ ਕਾਫੀ ਵੱਧ ਰਿਹਾ ਹੈ। ਜਿਸ ਨਾਲ ਕਾਫੀ ਲੋਕ ਬੀਮਾਰ ਹੋ ਰਹੇ ਹਨ। ਇਸ ਸੰਬੰਧ ਵਿੱਚ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਦੀਤਿਆ ਉੱਪਲ ਨਾਲ ਮੁਲਾਕਾਤ ਕਰਕੇ ਸ਼ਹਿਰ ਵਿੱਚ ਸਹੀ ਢੰਗ ਨਾਲ ਫੋਗਿੰਗ ਨਾ ਹੋਣ ਦੀ ਸ਼ਿਕਾਇਤ ਕੀਤੀ।

ਇਹ ਵੀ ਪੜ੍ਹੋ: ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਜਾਰੀ

ਪ੍ਰੈਸ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਦੱਸਿਆ ਕਿ ਸ਼ਹਿਰ ਵਿੱਚ ਡੇਂਗੂ ਤੇ ਚਿਕਨ ਗੁਨੀਆ ਬੁਖਾਰ ਦਾ ਪ੍ਰਕੋਪ ਕਾਫੀ ਵੱਧ ਰਿਹਾ ਹੈ। ਜਿਸ ਨਾਲ ਕਾਫੀ ਲੋਕ ਬੀਮਾਰ ਹੋ ਰਹੇ ਹਨ। ਬੰਧੂ ਨੇ ਕਮਿਸ਼ਨਰ ਨੂੰ ਕਿਹਾ ਕਿ ਇਸ ਸਮੇਂ ਸ਼ਹਿਰ ਵਿੱਚ ਨਗਰ ਨਿਗਮ ਵੱਲੋਂ ਜੋ ਫੋਗਿੰਗ ਕਰਵਾਈ ਜਾ ਰਹੀ ਹੈ, ਉਹ ਠੀਕ ਢੰਗ ਨਾਲ ਨਹੀਂ ਹੋ ਰਹੀ ਹੈ। ਫੋਗਿੰਗ ਲਈ ਵਰਤੀ ਜਾਣ ਵਾਲੀ ਦਵਾਈ ਦੀ ਮਾਤਰਾ ਵੀ ਕਾਫੀ ਘੱਟ ਪਾ ਜਾ ਰਹੀ ਹੈ। ਆਮ ਲੋਕ ਵੀ ਨਗਰ ਨਿਗਮ ਵੱਲੋਂ ਕੀਤੀ ਜਾ ਰਹੀ ਫੋਗਿੰਗ ਤੋਂ ਸ਼ੰਤੁਸਟ ਨਹੀ ਹਨ।

ਸੰਦੀਪ ਬੰਧੂ ਨੇ ਕਮਿਸ਼ਨਰ ਨਗਰ ਨਿਗਮ ਨੂੰ ਕਿਹਾ ਕਿ ਡੇਂਗੂ ਅਤੇ ਚਿਕਨ ਗੁਨੀਆ ਦੇ ਵੱਧਦੇ ਹੋਏ ਪ੍ਰਕੋਪ ਨੂੰ ਰੋਕਣ ਲਈ ਸ਼ਹਿਰ ਵਿੱਚ ਠੀਕ ਢੰਗ ਅਤੇ ਚੰਗੇ ਤਰੀਕੇ ਨਾਲ ਫੋਗਿੰਗ ਕਰਵਾਉਣ ਵੇਲੇ ਤੇਲ ਦੇ ਨਾਲ-ਨਾਲ ਦਵਾਈ ਵੀ ਚੰਗੀ ਮਾਤਰਾ ਵਿੱਚ ਪਾਈ ਜਾਵੇ, ਜਿਸ ਨਾਲ ਡੇਂਗੂ ਦੇ ਮੱਛਰਾਂ ਦਾ ਖਾਤਮਾ ਹੋ ਸਕੇ। ਸ਼ਹਿਰ ਵਿੱਚ ਜਿਥੇ ਜਿਥੇ ਪਾਣੀ ਖੜਾ ਉਹ ਵੀ ਹਟਾਇਆ ਜਾਵੇ, ਅਤੇ ਦਵਾਈ ਦਾ ਛਿੜਕਾਅ ਕਰਵਾਇਆ ਜਾਵੇ। ਸ਼ਹਿਰ ਵਿੱਚ ਚੰਗੇ ਢੰਗ ਨਾਲ ਸਾਫ-ਸਫਾਈ ਕਰਵਾਈ ਜਾਵੇ। ਕੂੜੇ ਦੇ ਢੇਰ ਹਟਾਏ ਜਾਣ, ਨਾਲੀਆਂ ਦੀ ਸਫਾਈ ਕਰਵਾਈ ਜਾਵੇ। ਸ਼ਹਿਰ ਦੇ ਵਿੱਚ ਜਿਸ ਤਰਾਂ ਪਹਿਲੇ ਡੀ ਟੀ ਡੀ ਦਾ ਛਿੜਕਾਅ ਕੀਤਾ ਜਾਂਦਾ ਸੀ। ਨਾਲਿਆਂ ਦੇ ਆਲੇ ਦੁਆਲੇ ਅਤੇ ਕੂੜੇ ਦੇ ਢੇਰਾਂ ਕੋਲ ਡੀ ਟੀ ਡੀ ਛਿੜਕਾਅ ਵੀ ਕੀਤਾ ਜਾਵੇ, ਫੋਗਿੰਗ ਠੀਕ ਢੰਗ ਨਾਲ ਇਕੋ ਵਾਰ ਸਾਰੇ ਸ਼ਹਿਰ ਵਿਚ ਕਰਵਾਈ ਜਾਵੇ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਸਰਕਾਰੀ ITI ਸੁਨਾਮ ਊਧਮ ਸਿੰਘ ਵਾਲਾ ਦੇ ਨਵੀਨੀਕਰਨ ਲਈ 3.27 ਕਰੋੜ…

ਸੰਦੀਪ ਬੰਧੂ ਨੇ ਕਿਹਾ ਕਿ ਉਮੀਦ ਕਰਦਾ ਹਾਂ ਆਪ ਜੀ ਮੇਰੀ ਅਤੇ ਸ਼ਹਿਰ ਦੇ ਆਮ ਲੋਕਾਂ ਦੀ ਇਸ ਬੇਨਤੀ ਸਵੀਕਾਰ ਕਰਕੇ ਚੰਗੇ ਤਰੀਕੇ ਨਾਲ ਦਵਾਈ ਪਾ ਕੇ ਫੋਗਿੰਗ ਕਰਵਾਉਗੇ, ਤਾਂਜੋ ਜਲਦ ਤੋਂ ਜਲਦ ਸ਼ਹਿਰ ਵਾਸੀਆਂ ਨੂੰ ਡੇਂਗੂ ਦੀ ਬੀਮਾਰੀ ਤੋਂ ਛੁਟਕਾਰਾ ਮਿਲ ਸਕੇ। ਇਸ ਮੌਕੇ ਪਾਰਟੀ ਦੇ ਆਗੂ ਗੋਲੂ ਰਾਜਪੂਤ ਜਿਲਾ ਜੋਆਇੰਟ ਸਕੱਤਰ ਬੀ ਸੀ ਵਿੰਗ, ਵਾਰਡ 48 ਇੰਚਾਰਜ ਸੁਮੀਤ ਤਕੇਜਾ ਅਤੇ ਯੂਥ ਆਗੂ ਬੱਬਲੂ ਸੈਣੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here