ਗੈਂਗਸਟਰ ਰਾਜੂ ਠੇਠ ਦੇ ਕਾਤਲਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਗੈਂਗਸਟਰ ਰਾਜੂ ਠੇਠ ਦੇ ਕਤਲ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਐਤਵਾਰ ਨੂੰ ਪੁਲਿਸ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਕਤਲ ਵਿੱਚ ਸ਼ਾਮਲ ਸਾਰੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਸੀਕਰ ਸ਼ਹਿਰ ਦੇ ਨੀਮ ਕਾ ਥਾਣੇ ਦੇ ਪਿੰਡ ਡਬਲਾ ਤੋਂ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਸੀ।

ਇਸ ਵਿੱਚ ਇੱਕ ਮੁਲਜ਼ਮ ਰੇਕੀ ‘ਚ ਸ਼ਾਮਿਲ ਸੀ ਜਦੋਂਕਿ ਦੂਜੇ ਮੁਲਜ਼ਮ ਨੇ ਫਾਇਰਿੰਗ ਕੀਤੀ ਸੀ। ਪੁਲਿਸ ਡਾਇਰੈਕਟਰ ਜਨਰਲ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਕਤਲ ਵਿੱਚ ਸ਼ਾਮਲ ਸਾਰੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਕਰ ਜ਼ਿਲ੍ਹੇ ਦੇ ਮਨੀਸ਼ ਜਾਟ ਅਤੇ ਵਿਕਰਮ ਗੁਰਜਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਹਰਿਆਣਾ ਦੇ ਭਿਵਾਨੀ ਜ਼ਿਲੇ ਦੇ ਸਤੀਸ਼ ਕੁਮਹਾਰ, ਜਤਿਨ ਮੇਘਵਾਲ ਅਤੇ ਨਵੀਨ ਮੇਘਵਾਲ ਨੂੰ ਵੀ ਪੁਲਿਸ ਨੇ ਫੜ ਲਿਆ ਹੈ।

ਉਨ੍ਹਾਂ ਕੋਲੋਂ ਸਾਰੇ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ। ਦੂਜੇ ਪਾਸੇ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ ਕਿ ਸੀਕਰ ਵਿੱਚ ਕੱਲ੍ਹ ਹੋਏ ਕਤਲੇਆਮ ਦੇ 5 ਮੁਲਜ਼ਮਾਂ ਨੂੰ ਹਥਿਆਰਾਂ ਅਤੇ ਵਾਹਨਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਪੁਲਿਸ ਨੇ ਦੱਸਿਆ ਸੀ ਕਿ 2 ਦੋਸ਼ੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਵਧੀਕ ਪੁਲਿਸ ਡਾਇਰੈਕਟਰ ਜਨਰਲ (ਅਪਰਾਧ) ਰਵੀ ਪ੍ਰਕਾਸ਼ ਮਹਿਰਾਡਾ ਅਤੇ ਜੈਪੁਰ ਦੇ ਵਧੀਕ ਪੁਲਿਸ ਕਮਿਸ਼ਨਰ ਅਜੇ ਪਾਲ ਲਾਂਬਾ ਸੀਕਰ ਲਈ ਰਵਾਨਾ ਹੋ ਗਏ ਹਨ।

ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਗਰੁੱਪ ਦੇ ਸ਼ੂਟਰ ਰੋਹਿਤ ਗੋਦਾਰਾ ਨਾਮ ਦੀ ਫੇਸਬੁੱਕ ਆਈਡੀ ਤੋਂ ਲਈ ਗਈ ਹੈ। ਇਸ ਵਿੱਚ ਆਨੰਦਪਾਲ ਅਤੇ ਬਲਬੀਰ ਬਨੂੜ ਦੇ ਕਤਲ ਦਾ ਬਦਲਾ ਲੈਣ ਦੀ ਦੀ ਗੱਲ ਕਹੀ ਗਈ ਹੈ। ਰੋਹਿਤ ਗੋਦਾਰਾ ਨੇ ਲਿਖਿਆ ਹੈ ਕਿ ਮੈਂ ਕਤਲ ਦੀ ਜ਼ਿੰਮੇਵਾਰੀ ਲੈਂਦਾ ਹਾਂ, ਬਦਲਾ ਪੂਰਾ ਹੋ ਗਿਆ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਦੀਪਕ ਟੀਨੂੰ ਨੂੰ ਫਰਾਰ ਹੋਣ ਦੌਰਾਨ ਪਨਾਹ ਦੇਣ ਅਤੇ ਗ੍ਰਨੇਡ ਦੇਣ ਵਿਚ ਰੋਹਿਤ ਦਾ ਹੱਥ ਸੀ।

LEAVE A REPLY

Please enter your comment!
Please enter your name here