ਕੇਜਰੀਵਾਲ ਨੂੰ ਜੇਲ੍ਹ ‘ਚ ਪਹਿਲੀ ਵਾਰ ਦਿੱਤੀ ਗਈ ਇਨਸੁਲਿਨ || Latest News
ਤਿਹਾੜ ਜੇਲ੍ਹ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ | ਜਿੱਥੇ ਕਿ ਜੇਲ੍ਹ ਵਿੱਚ ਬੰਦ ਉਹਨਾਂ ਦਾ ਸ਼ੂਗਰ ਲੈਵਲ ਇਕ ਵਾਰ ਫਿਰ ਤੋਂ ਹਾਈ ਹੋ ਗਿਆ ਹੈ ਜਿਸਦੇ ਚੱਲਦਿਆਂ ਉਨ੍ਹਾਂ ਨੂੰ ਜੇਲ੍ਹ ਵਿਚ ਪਹਿਲੀ ਵਾਰ ਇਨਸੁਲਿਨ ਦਿੱਤੀ ਗਈ ਹੈ। ਕਾਫ਼ੀ ਸਮੇਂ ਤੋਂ ਕੇਜਰੀਵਾਲ ਦਾ ਸ਼ੂਗਰ ਲੈਵਲ ਲਗਾਤਾਰ ਵੱਧ ਰਿਹਾ ਸੀ ਅਤੇ ਹੁਣ ਇਹ 320 ਤੱਕ ਚਲਾ ਗਿਆ | ਜਿਸ ਕਰਕੇ ਉਨ੍ਹਾਂ ਨੂੰ ਇਨਸੁਲਿਨ ਦਿੱਤੀ ਗਈ। ਕੇਜਰੀਵਾਲ ਲੰਬੇ ਸਮੇਂ ਤੋਂ ਸ਼ੂਗਰ ਦੇ ਮਰੀਜ਼ ਹਨ।
ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਰਚੀ ਜਾ ਰਹੀ ਸਾਜ਼ਿਸ਼
ਦੱਸ ਦਈਏ ਕਿ ਕੇਜਰੀਵਾਲ ਇੱਕ ਨਿੱਜੀ ਡਾਕਟਰ ਤੋਂ ਰੋਜ਼ਾਨਾ ਸਲਾਹ ਤੇ ਇਨਸੁਲਿਨ ਦੀ ਮੰਗ ਨੂੰ ਲੈ ਕੇ ਅਦਾਲਤ ਦਾ ਵੀ ਬੂਹਾ ਖੜਕਾ ਚੁੱਕੇ ਹਨ ਪਰੰਤੂ ਅਦਾਲਤ ਨੇ ਪ੍ਰਾਈਵੇਟ ਡਾਕਟਰ ਨਾਲ ਸਲਾਹ ਕਰਨ ਦੀ ਮੰਗ ਨੂੰ ਰੱਦ ਕਰਦਿਆਂ ਏਮਜ਼ ਨੂੰ ਮੈਡੀਕਲ ਬੋਰਡ ਗਠਿਤ ਕਰਨ ਦਾ ਹੁਕਮ ਦੇ ਦਿੱਤਾ ਸੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਕੇਜਰੀਵਾਲ ਲਈ ਇਨਸੁਲਿਨ ਦੀ ਮੰਗ ਨੂੰ ਲੈ ਕੇ ਲਗਾਤਾਰ ਹਮਲੇ ਕੀਤੇ ਜਾ ਰਹੇ ਸੀ। ਜਿਸਦੇ ਚੱਲਦਿਆਂ ਪਾਰਟੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਸ਼ੂਗਰ ਲੈਵਲ ਵੱਧ ਹੋਣ ਦੇ ਬਾਵਜੂਦ ਇਨਸੁਲਿਨ ਨਹੀਂ ਦਿੱਤੀ ਜਾ ਰਹੀ।
ਪਾਰਟੀ ਨੇ ਇਨਸੁਲਿਨ ਨੂੰ ਦੱਸਿਆ ਹਨੂੰਮਾਨ ਜੀ ਦਾ ਵਰਦਾਨ
ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ ਨੂੰ ਹਨੂੰਮਾਨ ਜੀ ਦਾ ਵਰਦਾਨ ਦੱਸਿਆ ਹੈ। ਪਾਰਟੀ ਦੇ ਐਕਸ ਹੈਂਡਲ ‘ਤੇ ਲਿਖਿਆ ਗਿਆ, ‘ਬਜਰੰਗ ਬਲੀ ਕੀ ਜੈ। ਆਖਿਰਕਾਰ ਭਾਜਪਾ ਅਤੇ ਇਸ ਦੇ ਜੇਲ੍ਹ ਪ੍ਰਸ਼ਾਸਨ ਨੂੰ ਹੋਸ਼ ਆਇਆ ਅਤੇ ਜੇਲ੍ਹ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੂੰ ਇਨਸੁਲਿਨ ਦੇ ਦਿੱਤੀ ਗਈ। ਸੀਐਮ ਕੇਜਰੀਵਾਲ ਦਾ ਸ਼ੂਗਰ ਲੈਵਲ 320 ਤੱਕ ਪਹੁੰਚ ਗਿਆ ਸੀ। ਇਹ ਭਗਵਾਨ ਹਨੂੰਮਾਨ ਦੇ ਆਸ਼ੀਰਵਾਦ ਅਤੇ ਦਿੱਲੀ ਵਾਸੀਆਂ ਦੇ ਸੰਘਰਸ਼ ਨਾਲ ਹੀ ਸੰਭਵ ਹੋਇਆ ਹੈ। ਅਸੀਂ ਆਪਣੇ ਮੁੱਖ ਮੰਤਰੀ ਤੱਕ ਇਨਸੁਲਿਨ ਪਹੁੰਚਾਉਣ ਵਿੱਚ ਸਫਲ ਰਹੇ ਹਾਂ।’
ਇਹ ਵੀ ਪੜ੍ਹੋ : ਨਿਰਮਲ ਰਿਸ਼ੀ ਬਣੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਲਈ ਮਿਸਾਲ , ਮਿਲਿਆ ਪਦਮਸ਼੍ਰੀ ਐਵਾਰਡ
ਦੱਸ ਦਈਏ ਕਿ ਸੋਮਵਾਰ ਨੂੰ ਕੇਜਰੀਵਾਲ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਚਿੱਠੀ ਲਿਖੀ ਸੀ ਜਿਸ ਵਿੱਚ ਕਿਹਾ ਸੀ ਕਿ ਉਹ ਰੋਜ਼ਾਨਾ ਇਨਸੁਲਿਨ ਦੀ ਮੰਗ ਕਰ ਰਹੇ ਹਨ। ਕੇਜਰੀਵਾਲ ਦੀ ਇਸ ਚਿੱਠੀ ਤੋਂ ਇਕ ਦਿਨ ਪਹਿਲਾਂ ਤਿਹਾੜ ਪ੍ਰਸ਼ਾਸਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਨੇ 20 ਅਪ੍ਰੈਲ ਨੂੰ ਏਮਜ਼ ਦੇ ਸੀਨੀਅਰ ਮਾਹਿਰਾਂ ਨਾਲ ਕੇਜਰੀਵਾਲ ਦੀ ਵੀਡੀਓ ਕਾਨਫਰੰਸ ਦਾ ਪ੍ਰਬੰਧ ਕੀਤਾ ਸੀ, ਜਿਸ ਦੌਰਾਨ ਨਾ ਤਾਂ ਕੇਜਰੀਵਾਲ ਨੇ ਇਨਸੁਲਿਨ ਦਾ ਮੁੱਦਾ ਉਠਾਇਆ ਅਤੇ ਨਾ ਹੀ ਡਾਕਟਰਾਂ ਨੇ ਅਜਿਹੀ ਕੋਈ ਸਲਾਹ ਦਿੱਤੀ।
ਜੇਲ੍ਹ ਪ੍ਰਸ਼ਾਸਨ ਸਿਆਸੀ ਦਬਾਅ ਹੇਠ ਬੋਲ ਰਿਹਾ ਝੂਠ
ਜਿਸ ਤੋਂ ਬਾਅਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਸਿਆਸੀ ਦਬਾਅ ਹੇਠ ਝੂਠ ਬੋਲ ਰਿਹਾ ਹੈ। ਮੁੱਖ ਮੰਤਰੀ ਨੇ ਜੇਲ੍ਹ ਅਧਿਕਾਰੀਆਂ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਉਨ੍ਹਾਂ ਨੇ ਕਦੇ ਵੀ ਡਾਕਟਰਾਂ ਨਾਲ ਸਲਾਹ ਦੌਰਾਨ ਇਨਸੁਲਿਨ ਦਾ ਮੁੱਦਾ ਨਹੀਂ ਉਠਾਇਆ। ਉਨ੍ਹਾਂ ਨੇ ਚਿੱਠੀ ਵਿੱਚ ਕਿਹਾ, ‘ਇਹ ਝੂਠ ਹੈ। ਮੈਂ 10 ਦਿਨਾਂ ਤੱਕ ਹਰ ਰੋਜ਼, ਕਈ ਵਾਰ ਇਨਸੁਲਿਨ ਦਾ ਮੁੱਦਾ ਉਠਾਇਆ ਹੈ। ਮੈਂ ਹਰ ਡਾਕਟਰ ਨੂੰ ਆਪਣਾ ਹਾਈ ਸ਼ੂਗਰ ਲੈਵਲ ਦਿਖਾਇਆ। ਮੈਂ ਉਨ੍ਹਾਂ ਨੂੰ ਦਿਖਾਇਆ ਕਿ ਸ਼ੂਗਰ ਹਰ ਰੋਜ਼ ਤਿੰਨ ਵਾਰ ਵਧਦੀ ਹੈ ਅਤੇ 250 ਤੋਂ 320 ਦੇ ਵਿਚਕਾਰ ਰਹਿੰਦੀ ਹੈ।