ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣਗੇ ਸ਼੍ਰੋਮਣੀ ਅਕਾਲੀ ਦਲ (ਡੀ.), ਢੀਂਡਸਾ ਪਰਿਵਾਰ ਲੈ ਸਕਦਾ ਫੈਸਲਾ

0
74

2022 ਦੀਆਂ ਵਿਧਾਨ ਸਭਾ ਜਿਵੇਂ ਨਜ਼ਦੀਕ ਆ ਰਹੀਆਂ ਉਵੇਂ ਹੀ ਚੌਥਾ ਫਰੰਟ ਬਣਾਉਣ ਲਈ ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਉਲਟ ਫ਼ੇਰ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਬ), ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਰਲੇਵੇਂ ਬਾਰੇ ਚਰਚਾ ਉੱਠਣੀਆਂ ਸ਼ੁਰੂ ਹੋਈਆਂ। ਰਾਘਵ ਚੱਢਾ ਵੱਲੋਂ ਕਿਹਾ ਗਿਆ ਸੀ ਕਿ ਢੀਂਡਸਾ ਪਰਿਵਾਰ ਸਮੇਤ ਪੂਰੀ ਡੈਮੋਕ੍ਰੇਟਿਕ ਪਾਰਟੀ ਜਲਦ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ। ਜਿਸ ਨਾਲ ਆਮ ਆਦਮੀ ਪਾਰਟੀ ਹੋਰ ਮਜਬੂਤ ਹੋਵੇਗੀ ਅਤੇ ਨਵੀਂ ਸਿਆਸਤ ਸਿਰਜੀ ਜਾਵੇਗੀ।

ਰਾਘਵ ਚੱਢਾ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਦੇ ਵੱਡੇ ਲੀਡਰਾਂ ਨਾਲ ਗੱਲ ਹੋਈ ਹੈ ਅਤੇ ਜਲਦ ਹੀ ਦੋਵੇਂ ਪਾਰਟੀਆਂ ਦੇ ਇੱਕ ਪਾਰਟੀ ‘ਆਮ ਆਦਮੀ ਪਾਰਟੀ’ ਵਿੱਚ ਰਲੇਵੇਂ ਹੋ ਸਕਦੇ ਹਨ। ਇਸ ਬਿਆਨ ਉੱਤੇ ਸੁਖਦੇਵ ਢੀਂਡਸਾ ਨੇ ਕਿਹਾ ਕਿ ਨਾ ਤਾਂ ਉਹ ਆਪਣੀ ਪਾਰਟੀ ਛੱਡਣਗੇ ਅਤੇ ਨਾ ਹੀ ਹੋਰ ਕੋਈ ਆਗੂ ਛੱਡਕੇ ਜਾਣਗੇ। ਅਸੀਂ ਆਪਣੀ ਪਾਰਟੀ ਬਣਾਈ ਹੈ ਅਤੇ ਆਪਣੀ ਹੀ ਪਾਰਟੀ ਨੂੰ ਮਜਬੂਤ ਕਰਨ ਦਾ ਕੰਮ ਕਰ ਰਹੇ ਹਾਂ। ਚੌਥਾ ਫਰੰਟ ਬਣਾਉਣ ਦੀ ਗੱਲ ਜਰੂਰ ਹੋਈ ਹੈ ਪਰ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਕਿਸੇ ਵੀ ਪਾਰਟੀ ਵਿੱਚ ਰਲੇਵਾਂ ਨਹੀਂ ਕਰ ਸਕਦੀ। ਆਮ ਆਦਮੀ ਪਾਰਟੀ ਨਾਲ ਮਿਲਕੇ ਚੱਲ ਸਕਦੇ ਹਾਂ ਪਰ ਉਹਨਾਂ ਨਾਲ ਰਲੇਵਾਂ ਬਿਲਕੁਲ ਮਨਜ਼ੂਰ ਨਹੀਂ।

ਚੌਥਾ ਫਰੰਟ ਬਣਾਉਣ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ (ਡੀ.) ਅਤੇ ਆਮ ਆਦਮੀ ਪਾਰਟੀ ਵਿਚਾਲੇ ਮਤਭੇਦ ਜਗਜਾਹਿਰ ਹੋਣ ਲੱਗ ਪਏ ਹਨ। ਦੋਵੇਂ ਧਿਰਾਂ ਇੱਕ ਦੂਜੇ ਨਾਲ ਚੱਲ ਜਰੂਰ ਸਕਦੀਆਂ ਹਨ ਪਰ ਕਿਸੇ ਪਾਰਟੀ ਵਿੱਚ ਰਲੇਵਾਂ ਨਹੀਂ ਹੋ ਸਕਦਾ। ਸਾਲ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਹਨ ਅਤੇ ਚੋਣਾਂ ਲਈ ਹੁਣ ਤੋਂ ਹੀ ਸਾਰੀਆਂ ਪਾਰਟੀਆਂ ਵੱਲੋਂ ਕਮਰ ਕੱਸੇ ਲਗਾ ਲਏ ਹਨ। ਹਰ ਇੱਕ ਪਾਰਟੀ ਪੰਜਾਬ ਦਾ ਭਲਾ ਕਰਨ ਦੀ ਗੱਲ ਕਰਦੀ ਹੈ ਪਰ ਅੱਜ ਤੱਕ ਪਾਰਟੀਆਂ ‘ਤੇ ਇਲਜ਼ਾਮ ਹਨ ਕਿ ਕਿਸੇ ਨੇ ਵੀ ਲੋਕਾਂ ਦੀ ਭਲਾਈ ਦਾ ਨਹੀਂ ਸੋਚਿਆ।

LEAVE A REPLY

Please enter your comment!
Please enter your name here