ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਟਵੀਟ ਕਰਕੇ ਪੰਜਾਬ ਵਿਚ ਬਿਜਲੀ ਕੱਟਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀਂ ਪੰਜਾਬ ਵਿਚ ਮੁਫਤ ਬਿਜਲੀ ਦੇਣ ਦੀ ਗੱਲ ਕਹੀ ਸੀ ਜਾਂ ਪੰਜਾਬ ਨੂੰ ਬਿਜਲੀ ਮੁਕਤ ਕਰਨ ਬਾਰੇ ਕਿਹਾ ਸੀ।

ਪੰਜਾਬ ‘ਚ ਲੰਬੇ ਕੱਟ ਲੱਗ ਰਹੇ ਹਨ। ਬਿਜਲੀ ਕੱਟਾਂ ਨਾਲ ਜਨਤਾ ਬੇਹਾਲ ਹੈ ਅਤੇ ਮੁੱਖ ਮੰਤਰੀ ਅਤੇ ਪੂਰੀ ਸਰਕਾਰ ਸੱਤਾ ਦੇ ਨਸ਼ਾ ਵਿਚ ਮਦਹੋਸ਼ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਾਨ ਸਾਹੇਬ ਨੀਰੋ ਨਾ ਬਣੋ, ਪੋਲੀਟੀਕਲ ਟੂਰਿਜਮ ਬੰਦ ਕਰਕੇ ਜਨਤਾ ਦੀ ਸਾਰ ਲਵੋ।

LEAVE A REPLY

Please enter your comment!
Please enter your name here