Home News National PM ਮੋਦੀ ਨੇ 3 ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ || Today News

PM ਮੋਦੀ ਨੇ 3 ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ || Today News

0
PM ਮੋਦੀ ਨੇ 3 ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ || Today News

PM ਮੋਦੀ ਨੇ 3 ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ

PM ਮੋਦੀ ਨੇ 3 ਨਵੀਆਂ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਗਮ ਵਿੱਚ ਸ਼ਾਮਲ ਹੋਏ। ਇਹ ਤਿੰਨ ਟਰੇਨਾਂ ਚੇਨਈ ਤੋਂ ਨਾਗਰਕੋਇਲ, ਮਦੁਰਾਈ ਤੋਂ ਬੈਂਗਲੁਰੂ ਅਤੇ ਮੇਰਠ ਤੋਂ ਲਖਨਊ ਵਿਚਕਾਰ ਚੱਲਣਗੀਆਂ।

ਦੇਸ਼ ਭਰ ‘ਚ ਚੱਲ ਰਹੀਆਂ 102 ਵੰਦੇ ਭਾਰਤ ਟਰੇਨਾਂ

ਇਸ ਮੌਕੇ ‘ਤੇ ਪੀਐਮ ਮੋਦੀ ਨੇ ਕਿਹਾ- ਵੰਦੇ ਭਾਰਤ ਭਾਰਤੀ ਰੇਲਵੇ ਦੇ ਆਧੁਨਿਕੀਕਰਨ ਦਾ ਨਵਾਂ ਚਿਹਰਾ ਹੈ। ਅੱਜ ਹਰ ਰਸਤੇ ‘ਤੇ ਵੰਦੇ ਭਾਰਤ ਦੀ ਮੰਗ ਹੈ। ਹੁਣ ਦੇਸ਼ ਭਰ ਵਿੱਚ 102 ਵੰਦੇ ਭਾਰਤ ਟਰੇਨਾਂ ਚੱਲ ਰਹੀਆਂ ਹਨ। ਇਨ੍ਹਾਂ ਟਰੇਨਾਂ ‘ਚ 3 ਕਰੋੜ ਤੋਂ ਜ਼ਿਆਦਾ ਲੋਕ ਸਫਰ ਕਰ ਚੁੱਕੇ ਹਨ।

ਕਿਸਾਨ ਅੰਦੋਲਨ ਦੇ 200 ਦਿਨ ਹੋਏ ਪੂਰੇ, ਸਮਰਥਨ ਦੇਣ ਪਹੁੰਚੀ ਵਿਨੇਸ਼ ਫੋਗਾਟ || Kisaan Andolan || Latest Update

ਵੰਦੇ ਭਾਰਤ ਟ੍ਰੇਨਾਂ ਨੂੰ ਪਹਿਲੀ ਵਾਰ ਮੇਕ ਇਨ ਇੰਡੀਆ ਸਕੀਮ ਦੇ ਤਹਿਤ 15 ਫਰਵਰੀ 2019 ਨੂੰ ਪੇਸ਼ ਕੀਤਾ ਗਿਆ ਸੀ। ਇਸ ਸਮੇਂ ਦੇਸ਼ ਵਿੱਚ 100 ਤੋਂ ਵੱਧ ਵੰਦੇ ਭਾਰਤ ਟਰੇਨਾਂ ਚੱਲ ਰਹੀਆਂ ਹਨ। ਵੰਦੇ ਭਾਰਤ ਟਰੇਨਾਂ ਦੇ ਰੂਟ ਦੇਸ਼ ਦੇ 280 ਤੋਂ ਵੱਧ ਜ਼ਿਲ੍ਹਿਆਂ ਨੂੰ ਜੋੜ ਰਹੇ ਹਨ।

LEAVE A REPLY

Please enter your comment!
Please enter your name here