ਪਟਿਆਲਾ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਵਿਦੇਸ਼ੀ ਪਿਸਟਲ, ਰਾਇਫਲ ਤੇ ਹੋਰ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਖਿਲਾਫ ਪੰਜਾਬ ਤੇ ਬਿਹਾਰ ‘ਚ ਕਤਲ ਤੇ ਇਰਾਦਾ ਕਤਲ ਦੇ ਮਾਮਲੇ ਦਰਜ ਹਨ। ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਉਰਫ ਮੱਗੂ ਵਾਸੀ ਗੁਰਬਖਸ਼ ਕਲੋਨੀ, ਮੁਹੰਮਦ ਸ਼ਾਹਜਹਾਂ ਉਰਫ ਸਾਜਨ ਵਾਸੀ ਸ਼ਕਤੀ ਨਗਰ, ਤੇ ਸੁਨੀਲ ਰਾਣਾ ਵਾਸੀ ਭਾਰਤ ਨਗਰ ਪਟਿਆਲਾ ਨੂੰ ਅੰਬਾਲਾ ਸ਼ਾਹਬਾਦ ਮਾਰਗ ’ਤੇ ਇਨੋਵਾ ਕਾਰ ਵਿਚ ਜਾਂਦਿਆਂ ਗ੍ਰਿਫਤਾਰ ਕੀਤਾ ਗਿਆ।

ਇਨ੍ਹਾਂ ਕੋਲੋਂ ਇਕ ਵਿਦੇਸ਼ੀ ਪਿਸਟਲ 9 ਐਮ.ਐਮ,ਇਕ ਵਿਦੇਸ਼ੀ ਰਾਈਫਲ 12 ਬੋਰ, ਦੋ ਪਿਸਟਲ 32 ਬੋਰ ਤੇ 23 ਰੋਂਦ ਬਰਾਮਦ ਕੀਤੇ ਗਏ ਹਨ। ਇਹ ਦੋਵੇਂ ਸਰਪੰਚ ਤਾਰਾ ਦੱਤ ਤੇ ਸ਼ਮਸ਼ੇਰ ਸਿੰਘ ਸ਼ੇਰਾ ਦੇ ਕਤਲ ਤੇ ਬਿਹਾਰ ‘ਚ ਇਰਾਦਾ ਕਤਲ ਕੇਸ ਵਿਚ ਲੋੜੀਂਦੇ ਸਨ। ਜਸਪ੍ਰੀਤ ਮੱਗੂ ਖਿਲਾਫ ਪਟਿਆਲਾ ਦੇ ਵੱਖ ਵੱਖ ਥਾਣਿਆਂ ਵਿਚ ਚਾਰ, ਮੁਹੰਮਦ ਸ਼ਾਹਜਹਾਂ ਖਿਲਾਫ ਬਿਹਾਰ ਤੇ ਪੰਜਾਬ ਵਿਚ ਨੌਂ ਅਤੇ ਸੁਨੀਲ ਰਾਣਾ ਖਿਲਾਫ ਪੰਜਾਬ ਤੇ ਬਿਹਾਰ ‘ਚ ਚਾਰ ਮਾਮਲੇ ਦਰਜ ਹਨ। ਐਸ.ਐਸ.ਪੀ. ਪਟਿਆਲਾ ਦੀਪਕ ਪਾਰਿਕ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਵਿਅਕਤੀਆਂ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇੰਨ੍ਹਾਂ ਪਾਸੋਂ ਬਰਾਮਦਾ ਹਥਿਆਰਾ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here