ਮਨੇਰ ਵਿਖੇ ਪਾਸਪੋਰਟ ਸੇਵਾ ਕੇਂਦਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
46
bomb threat

ਪਟਨਾ, 20 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੀ ਰਾਜਧਾਨੀ ਪਟਨਾ ਦੇ ਮਨੇਰ ਵਿਖੇ ਡਾਕਘਰ ਅੰਦਰ ਬਣੇ ਪਾਸਪੋਰਟ ਸੇਵਾ ਕੇਂਦਰ ਨੂੰ ਬੰਬ ਨਾਲ ਉਡਾਉਣ (bomb threat) ਦੀ ਧਮਕੀ ਮਿਲੀ ਹੈ ।

ਕਿਵੇਂ ਦਿੱਤੀ ਗਈ ਹੈ ਧਮਕੀ

ਮਿਲੀ ਜਾਣਕਾਰੀ ਅਨੁਸਾਰ ਪਟਨਾ ਦੇ ਮਨੇਰ ਵਿਖੇ ਜੋ ਡਾਕਘਰ ਅੰਦਰ ਬਣੇ ਪਾਸਪੋਰਟ ਸੇਵਾ ਕੇਂਦਰ (Passport Service Center) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਉਹ ਡਾਕ ਸੁਪਰਡੈਂਟ ਦੀ ਅਧਿਕਾਰਤ ਈਮੇਲ ‘ਤੇ ਇਕ ਧਮਕੀ ਭਰਿਆ ਮੈਸੇਜ ਭੇਜ ਕੇ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਟਨਾ ਦੀ ਸਿਵਲ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਜਾ ਚੁੱਕੀ ਹੈ ।

ਕੀ ਆਖਿਆ ਗਿਆ ਹੈ ਈਮੇਲ ਵਿਚ

ਪ੍ਰਾਪਤ ਸੂਚਨਾ ਮੁਤਾਬਕ ਈਮੇਲ ਵਿਚ ਆਖਿਆ ਗਿਆ ਹੈ ਕਿ ਸਾਡੇ ਪੈਗੰਬਰ ਦਾ ਅਪਮਾਨ ਕੀਤਾ ਗਿਆ ਹੈ ਇਸ ਲਈ ਡਾਕਘਰ ਵਿਚ ਸਾਈਨਾਈਡ ਗੈਸ ਛੱਡੀ ਜਾਵੇਗੀ ਅਤੇ ਦਫ਼ਤਰ ਨੂੰ ਆਰ. ਡੀ. ਐਕਸ. ਨਾਲ ਉਡਾ ਦਿੱਤਾ ਜਾਵੇਗਾ । ਪੁਲਸ ਵਲੋਂ ਡਾਕ ਸੁਪਰਡੈਂਟ (Postal Superintendent) ਦੀ ਅਧਿਕਾਰਤ ਈਮੇਲ ਤੇ ਆਈ ਇਸ ਧਮਕੀ ਸਬੰਧੀ ਈਮੇਲ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਜਿਸ ਮੇਲ ਆਈ. ਡੀ. ਦਾ ਇਸਤੇਮਾਲ ਕੀਤਾ ਗਿਆ ਹੈ ਨੂੰ ਭੇਜਣ ਲਈ ਇੰਟਰਨੈਟ ਕਿਥੋਂ ਇਸਤੇਮਾਲ ਕੀਤਾ ਗਿਆ ਹੈ ।

ਸੂਚਨਾ ਮਿਲਦੇ ਹੀ ਖ਼ਾਲੀ ਕਰਵਾਇਆ ਕੰਪਲੈਕਸ

ਧਮਕੀ ਮਿਲਣ ਤੋਂ ਤੁਰੰਤ ਬਾਅਦ ਮਨੇਰ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਡਾਕਘਰ ਕੰਪਲੈਕਸ (Post Office Complex) ਨੂੰ ਖ਼ਾਲੀ ਕਰਵਾ ਦਿੱਤਾ । ਉੱਥੇ ਮੌਜੂਦ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ । ਇਸ ਤੋਂ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ।

LEAVE A REPLY

Please enter your comment!
Please enter your name here