ਡੋਡਾ ਵਿਖੇ ਬੱਸ ‘ਤੇ ਪੱਥਰ ਡਿੱਗਣ ਕਾਰਨ ਦੋ ਦੀ ਮੌਤ ਤੇ ਕਈ ਜਖਮੀ

0
44
Doda Incident

ਡੋਡਾ, 20 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਜਿਲਾ ਡੋਡਾ ਵਿਖੇ ਇਕ ਯਾਤਰੀ ਬਸ (Passenger bus) ‘ਤੇ ਪੱਥਰ ਡਿੱਗਣ ਕਾਰਨ ਦੋ ਯਾਤਰੀਆਂ ਦੀ ਮੌਤ (Death) ਤੇ ਕਈ ਜਖਮੀ ਹੋ ਗਏ ਹਨ ।

ਕੀ ਦੱਸਿਆ ਅਧਿਕਾਰੀਆਂ ਨੇ

ਮਿਲੀ ਜਾਣਕਾਰੀ ਅਨੁਸਾਰ ਜਿਲਾ ਡੋਡਾ (District Doda) ਦੇ ਰਾਗੀ ਨਾਲੇ ਵਿਚ ਇਕ ਯਾਤਰੀ ਬੱਸ ਤੇ ਜੋ ਅੱਜ ਪੱਥਰ ਡਿੱਗਣ (Falling stones) ਕਾਰਨ ਦੋ ਦੀ ਮੌਤ ਹੋਣ ਦੇ ਨਾਲ-ਨਾਲ ਕਈ ਹੋਰ ਵਾਹਨ ਵੀ ਫਸ ਗਏ ਹਨ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਪੱਥਰਾਂ ਅਤੇ ਮਲਬੇ ਦੇ ਅਚਾਨਕ ਖਿਸਕਣ ਨਾਲ ਹਾਈਵੇਅ ‘ਤੇ ਵਾਹਨਾਂ ਵਿੱਚ ਫਸ ਗਏ, ਜਿਸ ਕਾਰਨ ਜਾਨੀ ਨੁਕਸਾਨ ਹੋਇਆ । ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜ਼ਖਮੀਆਂ (injured) ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਭੇਜ ਦਿੱਤਾ । ਘਟਨਾ ਤੋਂ ਬਾਅਦ ਇਲਾਕੇ ਵਿੱਚ ਚਿੱਕੜ ਖਿਸਕਣ ਅਤੇ ਲਗਾਤਾਰ ਪੱਥਰ ਡਿੱਗਣ ਕਾਰਨ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ।

ਮੌਸਮ ਦੇ ਹਾਲਾਤਾਂ ਦੇ ਚਲਦਿਆਂ ਕਾਫੀ ਸਮਾਂ ਲੱਗਣ ਦੀ ਹੈ ਸੰਭਾਵਨਾ

ਅਧਿਕਾਰੀਆਂ ਨੇ ਕਿਹਾ ਕਿ ਬਹਾਲੀ ਅਤੇ ਸਫਾਈ ਦਾ ਕੰਮ ਇਸ ਸਮੇਂ ਚੱਲ ਰਿਹਾ ਹੈ, ਪਰ ਮੌਜੂਦਾ ਮੌਸਮ ਦੇ ਹਾਲਾਤ ਨੂੰ ਦੇਖਦੇ ਹੋਏ ਇਸ ਵਿੱਚ ਕਾਫ਼ੀ ਸਮਾਂ ਲੱਗਣ ਦੀ ਸੰਭਾਵਨਾ ਹੈ । ਮੌਸਮ ਵਿੱਚ ਸੁਧਾਰ ਹੋਣ ਅਤੇ ਸੜਕ ਨੂੰ ਆਵਾਜਾਈ ਲਈ ਸੁਰੱਖਿਅਤ ਐਲਾਨੇ ਜਾਣ ਤੱਕ ਯਾਤਰੀਆਂ ਨੂੰ ਰਸਤੇ ‘ਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here