ਕੋਟਾ ਦੇ ਕੈਮੀਕਲ ਪਲਾਂਟ ‘ਚ ਗੈਸ ਲੀਕ; ਕਈ ਸਕੂਲੀ ਬੱਚੇ ਦਮ ਘੁੱਟਣ ਕਾਰਨ ਬੇਹੋਸ਼
ਰਾਜਸਥਾਨ, 15 ਫਰਵਰੀ: ਕੋਟਾ ਵਿੱਚ ਅੱਜ ਇੱਕ ਕੈਮੀਕਲ ਕੰਪਨੀ ‘ਚੋ ਅਮੋਨੀਆ ਗੈਸ ਲੀਕ ਹੋਣ ਕਾਰਨ ਇੱਕ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੇ ਕਈ ਬੱਚੇ ਪ੍ਰਭਾਵਿਤ ਹੋ ਗਏ। ਜ਼ਹਿਰੀਲੀ ਗੈਸ ਦੇ ਸੰਪਰਕ ਵਿੱਚ ਆਉਣ ਕਾਰਨ ਬੱਚਿਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਈ, ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਕਈ ਵਿਦਿਆਰਥੀ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਪਏ।
ਵਿਦਿਆਰਥੀਆਂ ਦੀ ਤਬੀਅਤ ਖਰਾਬ; ਹਸਪਤਾਲ ਦਾਖਲ
ਗੈਸ ਲੀਕ ਹੋਣ ਕਾਰਨ ਅੱਧੀ ਦਰਜਨ ਤੋਂ ਵੱਧ ਵਿਦਿਆਰਥੀਆਂ ਦੀ ਹਾਲਤ ਵਿਗੜ ਗਈ। ਕਈ ਮਾਪੇ ਆਪਣੇ ਬੱਚਿਆਂ ਨੂੰ ਕੋਟਾ ਦੇ ਜ਼ਿਲ੍ਹਾ ਹਸਪਤਾਲ ਲੈ ਗਏ, ਜਦੋਂ ਕਿ ਕੁਝ ਬੱਚਿਆਂ ਨੂੰ ਸੀਐਫਸੀਐਲ ਪਲਾਂਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰ ਦੇ ਅਨੁਸਾਰ “14 ਬੱਚਿਆਂ ਅਤੇ ਇੱਕ ਸਟਾਫ ਨੂੰ ਹਸਪਤਾਲ ਲਿਆਂਦਾ ਗਿਆ ਸੀ। ਇਨ੍ਹਾਂ ‘ਚੋਂ 6 ਬੱਚਿਆਂ ਨੂੰ ਗੰਭੀਰ ਹਾਲਤ ‘ਚ ਕੋਟਾ ਜ਼ਿਲਾ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। ਹਾਲਾਂਕਿ ਹੁਣ ਸਾਰਿਆਂ ਦੀ ਹਾਲਤ ਸਥਿਰ ਹੈ।
ਸਵੇਰ ਤੋਂ ਹੀ ਅਜੀਬ ਜਿਹੀ ਬਦਬੂ ਆ ਰਹੀ ਸੀ
ਸਥਾਨਕ ਲੋਕਾਂ ਅਤੇ ਸਕੂਲ ਪ੍ਰਸ਼ਾਸਨ ਮੁਤਾਬਕ ਸਕੂਲ ‘ਚ ਸਵੇਰ ਤੋਂ ਹੀ ਅਜੀਬ ਜਿਹੀ ਬਦਬੂ ਆ ਰਹੀ ਸੀ, ਜਿਸ ਕਾਰਨ ਬੱਚੇ ਸਿਰਦਰਦ ਅਤੇ ਘਬਰਾਹਟ ਦੀ ਸ਼ਿਕਾਇਤ ਕਰ ਰਹੇ ਸਨ। ਕੁਝ ਸਮੇ ਬਾਅਦ ਬੱਚਿਆਂ ਹਾਲਤ ਵਿਗੜ ਗਈ ਅਤੇ ਬੱਚੇ ਬੇਹੋਸ਼ ਹੋਣ ਲੱਗੇ ਫਿਰ ਸਕੂਲ ਪ੍ਰਸ਼ਾਸਨ ਨੇ ਤੁਰੰਤ ਛੁੱਟੀ ਦਾ ਐਲਾਨ ਕਰ ਦਿੱਤਾ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਇਸ ਘਟਨਾ ‘ਤੇ ਸਥਾਨਕ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਅਮਰੀਕਾ ’ਚੋਂ ਡਿਪੋਰਟ ਭਾਰਤੀਆਂ ’ਚ ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਬਹਿਬਲ ਬਹਾਦਰ ਦਾ ਵੀ ਨੌਜਵਾਨ, ਸੁਪਨੇ ਹੋਏ ਚੂਰ ਚੂਰ