ਹਿਮਾਚਲ ‘ਚ ਅੱਜ ਤੋਂ ਕਾਰਾਂ – ਬੱਸਾਂ ਵਿੱਚ ਕੂੜੇਦਾਨ ਰੱਖਣੇ ਲਾਜ਼ਮੀ; ਹੁਕਮਾਂ ਦੀ ਉਲੰਘਣਾ ਕਰਨ ਤੇ ਲੱਗੇਗਾ ਭਾਰੀ ਜੁਰਮਾਨਾ

0
36

ਹਿਮਾਚਲ ਪ੍ਰਦੇਸ਼ : ਹਰ ਸਾਲ ਲੱਖਾਂ ਸੈਲਾਨੀ ਹਿਮਾਚਲ ਪ੍ਰਦੇਸ਼ ਆਉਂਦੇ ਹਨ। ਜੋ ਕਿ ਪਿੱਛੇ ਵੱਡੀ ਮਾਤਰਾ ‘ਚ ਕੂੜਾ ਛੱਡ ਜਾਂਦੇ ਹਨ। ਜ਼ਿਆਦਾਤਰ ਲੋਕ ਕੂੜਾ ਕਿਤੇ ਵੀ ਬੇਤਰਤੀਬ ਢੰਗ ਨਾਲ ਸੁੱਟ ਦਿੰਦੇ ਹਨ ਜੋ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਦੇ ਮੱਦੇਨਜ਼ਰ ਅੱਜ ਤੋਂ ਹਿਮਾਚਲ ਪ੍ਰਦੇਸ਼ ਦੇ ਸਾਰੇ ਵਪਾਰਕ ਵਾਹਨਾਂ ਵਿੱਚ ਕੂੜੇਦਾਨ ਰੱਖਣੇ ਲਾਜ਼ਮੀ ਕਰ ਦਿੱਤੇ ਗਏ ਹਨ। ਕੂੜੇਦਾਨ ਨਾ ਰੱਖਣ ਵਾਲੇ ਵਪਾਰਕ ਵਾਹਨਾਂ ਨੂੰ 10,000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ।

ਦੋ ਦਿਨਾਂ ਬਾਅਦ ਇਨ੍ਹਾਂ ਸਮਾਰਟਫੋਨਜ਼ ‘ਤੇ ਕੰਮ ਨਹੀਂ ਕਰੇਗਾ WhatsApp, ਪੜੋ ਪੂਰੀ ਸੂਚੀ ਅਤੇ ਕਾਰਨ

ਦੱਸ ਦੇਈਏ ਕਿ ਹਰ ਸਾਲ 1.5 ਤੋਂ 2 ਕਰੋੜ ਸੈਲਾਨੀ ਪਹਾੜ ਘੁੰਮਣ ਹਿਮਾਚਲ ਆਉਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਟੈਕਸੀਆਂ, ਟੈਂਪੂਆਂ ਜਾਂ ਵੋਲਵੋ ਬੱਸਾਂ ਵਿੱਚ ਆਉਂਦੇ ਹਨ। ਅਜਿਹੀ ਸਥਿਤੀ ਵਿੱਚ ਹੁਣ ਸਾਰਿਆਂ ਨੂੰ ਹਿਮਾਚਲ ਵਿੱਚ ਕੂੜਾ ਨਾ ਫੈਲਾਉਣ ਦੀ ਆਦਤ ਪਾਉਣੀ ਪਵੇਗੀ। ਆਮ ਤੌਰ ‘ਤੇ ਸੈਲਾਨੀ ਸੈਰ-ਸਪਾਟਾ ਸਥਾਨਾਂ ‘ਤੇ ਕੂੜਾ ਸੁੱਟਦੇ ਹਨ। ਇਸੇ ਤਰ੍ਹਾਂ ਜੇਕਰ ਕੋਈ ਵੀ ਵਿਅਕਤੀ ਇਧਰ ਓਧਰ ਕੂੜਾ ਸੁੱਟਦਾ ਫੜਿਆ ਗਿਆ ਤਾਂ ਉਸਨੂੰ 1500 ਰੁਪਏ ਜੁਰਮਾਨਾ ਭਰਨਾ ਪਵੇਗਾ। ਵਾਤਾਵਰਣ ਵਿਭਾਗ ਦਾ ਇਹ ਨੋਟੀਫਿਕੇਸ਼ਨ ਅੱਜ ਤੋਂ ਲਾਗੂ ਹੋ ਗਿਆ ਹੈ।

ਵਾਤਾਵਰਣ ਵਿਭਾਗ ਦੇ ਡਾਇਰੈਕਟਰ ਡੀ.ਸੀ. ਰਾਣਾ ਨੇ ਕਿਹਾ ਕਿ ਸਾਰੇ ਵਪਾਰਕ ਵਾਹਨਾਂ ਵਿੱਚ ਕੂੜੇਦਾਨ ਲਾਜ਼ਮੀ ਕਰ ਦਿੱਤੇ ਗਏ ਹਨ। ਇਸ ਅਨੁਸਾਰ ਹੁਣ ਟੈਕਸੀ, ਟੈਂਪੋ ਟਰੈਵਲਰ ਪ੍ਰਾਈਵੇਟ ਬੱਸਾਂ, ਹਿਮਾਚਲ ਅਤੇ ਹੋਰ ਰਾਜਾਂ ਦੀਆਂ ਸਰਕਾਰੀ ਬੱਸਾਂ, ਵੋਲਵੋ ਬੱਸਾਂ ਸਮੇਤ ਸਾਰੇ ਵਪਾਰਕ ਵਾਹਨਾਂ (ਸਾਰੇ ਮਾਲ ਢੋਣ ਵਾਲੇ ਵਾਹਨਾਂ) ਵਿੱਚ ਕੂੜੇਦਾਨ ਲਗਾਉਣੇ ਪੈਣਗੇ।

LEAVE A REPLY

Please enter your comment!
Please enter your name here