ED issues notice to Sonia Gandhi and Rahul Gandhi:

ਈਡੀ ਨੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਨੋਟਿਸ ਭੇਜਿਆ ਹੈ। ਈਡੀ ਵਲੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ 8 ਜੂਨ ਨੂੰ ਤਲਬ ਕੀਤਾ ਗਿਆ ਹੈ। ਨੈਸ਼ਨਲ ਹੇਰਾਲਡ ਮਾਮਲੇ ‘ਚ ਈਡੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਨੋਟਿਸ ਭੇਜਿਆ ਹੈ। ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਦੱਸਿਆ ਕਿ ਸਰਕਾਰ ਬਦਲੇ ਦੀ ਭਾਵਨਾ ‘ਚ ਅੰਨ੍ਹੀ ਹੋ ਗਈ ਹੈ। ਸਾਨੂੰ ਡਰਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ, ਪਰ ਅਸੀਂ ਨਾ ਡਰਾਂਗੇ ਤੇ ਨਾ ਝੁਕਾਂਗੇ। ਡਟ ਕੇ ਇਸ ਦਾ ਸਾਹਮਣਾ ਕਰਾਂਗੇ। ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਤੇ ਰਣਦੀਪ ਸੁਰਜੇਵਾਲਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਈਡੀ ਨੇ ਸੋਨੀਆ ਗਾਂਧੀ ਨੂੰ 8 ਜੂਨ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਹਾਲਾਂਕਿ ਇਸ ਮਾਮਲੇ ਨੂੰ 2015 ‘ਚ ਜਾਂਚ ਏਜੰਸੀ ਨੇ ਬੰਦ ਕਰ ਦਿੱਤਾ ਸੀ।

ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਇਸ ਸਬੰਧੀ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਹੇਰਾਲਡ ਅਖਬਾਰ 1942 ‘ਚ ਸ਼ੁਰੂ ਕੀਤਾ ਗਿਆ। ਉਸ ਵੇਲੇ ਅੰਗਰੇਜ਼ਾਂ ਨੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਅੱਜ ਮੋਦੀ ਸਰਕਾਰ ਵੀ ਇਹੀ ਕਰ ਰਹੀ ਹੈ ਤੇ ਇਸ ਦੇ ਲਈ ਈਡੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਇਸ ਮਾਮਲੇ ‘ਚ ਈਡੀ ਨੇ 12 ਅਪ੍ਰੈਲ ਨੂੰ ਕਾਂਗਰਸ ਦੇ ਦੋ ਵੱਡੇ ਨੇਤਾਵਾਂ ਪਵਨ ਬਾਂਸਲ ਅਤੇ ਮਲਿਕਾਰਜੁਨ ਖੜਗੇ ਨੂੰ ਜਾਂਚ ‘ਚ ਸ਼ਾਮਲ ਕੀਤਾ ਸੀ। 2014 ‘ਚ ਸੁਬਰਾਮਣੀਅਮ ਸਵਾਮੀ ਨੇ ਸੋਨੀਆ ਅਤੇ ਰਾਹੁਲ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਇਸ ‘ਚ ਸਵਾਮੀ ਨੇ ਗਾਂਧੀ ਪਰਿਵਾਰ ‘ਤੇ 55 ਕਰੋੜ ਗੜਬੜੀ ਦਾ ਦੋਸ਼ ਲਗਾਇਆ ਸੀ।

LEAVE A REPLY

Please enter your comment!
Please enter your name here