6 ਮਹੀਨੇ ਦੇ ਬੱਚੇ ਬਾਰੇ ਵੀ ਨਹੀਂ ਆਇਆ ਮਾਂ ਦੇ ਦਿਲ ‘ਚ ਰਹਿਮ, ਡੇਰਾ ਬਾਬਾ ਨਾਨਕ ‘ਚ ਵਾਪਰੀ ਘਟਨਾ || Punjab Update

0
39
Mercy in the mother's heart did not even come about the 6-month-old child, the incident happened in Dera Baba Nanak

6 ਮਹੀਨੇ ਦੇ ਬੱਚੇ ਬਾਰੇ ਵੀ ਨਹੀਂ ਆਇਆ ਮਾਂ ਦੇ ਦਿਲ ‘ਚ ਰਹਿਮ, ਡੇਰਾ ਬਾਬਾ ਨਾਨਕ ‘ਚ ਵਾਪਰੀ ਘਟਨਾ

ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਜੌੜੀਆਂ ਕਲਾਂ ‘ਚ ਬੀਤੀ ਦੇਰ ਰਾਤ ਵੱਡੀ ਘਟਨਾ ਵਾਪਰੀ ਹੈ। ਜਿੱਥੇ ਕਿ ਜੋੜੀਆਂ ਕਲਾਂ ‘ਚ ਇੱਕ ਔਰਤ ਨੇ ਦੋ ਮਾਸੂਮ ਬੱਚਿਆਂ ਸਮੇਤ ਜ਼ਹਿਰੀਲੀ ਦਵਾਈ ਨਿਗਲ ਲਈ ਹੈ, ਜਿਸ ਨਾਲ ਤਿੰਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਘਟਨਾ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ, ਪਰ ਪੁਲਿਸ ਵੱਲੋਂ ਅਜੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਔਰਤ ਅਤੇ ਮਾਸੂਮ ਬੱਚਿਆਂ ਦੀ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਮੋਚਰੀ ਹਾਊਸ ‘ਚ ਰਖਵਾ ਦਿੱਤੀਆਂ ਹਨ।

ਮਾਮੂਲੀ ਤਕਰਾਰ ਹੋਣ ਮਗਰੋਂ ਚੁੱਕਿਆ ਇਹ ਖੌਫ਼ਨਾਕ ਕਦਮ

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਔਰਤ ਨਵਨੀਤ ਕੌਰ ਅਤੇ ਮਾਸੂਮ ਬੱਚਿਆਂ ਦਾ ਨਾਮ ਨਮਨਦੀਪ ਕੌਰ ਅਤੇ ਨਵਰਾਜ ਸਿੰਘ ਵਜੋਂ ਹੋਈ ਹੈ। ਨਵਨੀਤ ਕੌਰ ਜੋ ਪਿੰਡ ਦੀ ਲੰਬੜਦਾਰਨੀ ਵੀ ਸੀ, ਨੇ ਘਰ ‘ਚ ਮਾਮੂਲੀ ਤਕਰਾਰ ਹੋਣ ਮਗਰੋਂ ਪਹਿਲਾਂ ਆਪਣੇ ਛੇ ਸਾਲ ਦੇ ਪੁੱਤਰ ਨਵਰਾਜ ਸਿੰਘ ਨੂੰ ਅਤੇ ਫੇਰ ਧੀ ਨਮਨਦੀਪ ਕੌਰ ਨੂੰ ਸਲਫਾਸ ਖਵਾ ਦਿੱਤਾ।

ਸਲਫਾਸ ਨਿਗਲ ਕੇ ਦਿੱਤੀ ਜਾਨ

ਬਾਅਦ ਵਿੱਚ ਨਵਨੀਤ ਕੌਰ ਖੁਦ ਸਲਫਾਸ ਨਿਗਲ ਲੈਂਦੀ ਹੈ ਜਿਸ ਤੋਂ ਬਾਅਦ ਤਿੰਨਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਹੈ। ਉੱਥੇ ਹੀ ਸਰਕਾਰੀ ਹਸਪਤਾਲ ਬਟਾਲਾ ਦੇ ਡਾਕਟਰ ਦਾ ਕਹਿਣਾ ਹੈ ਕੇ ਅੱਜ ਸਵੇਰੇ ਪੁਲਿਸ ਹਸਪਤਾਲ ਵਿੱਚ ਤਿੰਨ ਲਾਸ਼ਾਂ ਆਈਆ ਸਨ ਜਿਨ੍ਹਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।

 

 

LEAVE A REPLY

Please enter your comment!
Please enter your name here