ਦੋ ਵਿਅਕਤੀਆਂ ਦੇ ਕਾਤਲ ਨੂੰ ਜਲੰਧਰ ਪੁਲਸ ਨੇ ਕੀਤਾ ਗ੍ਰਿਫ਼ਤਾਰ

0
30
arrests murderer

ਜਲੰਧਰ, 22 ਜੁਲਾਈ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਵਿਖੇ ਦੋ ਵਿਅਕਤੀਆਂ ਦਾ ਕਤਲ ਕਰਨ ਵਾਲੇ ਭਗੌੜੇ ਚੱਲ ਰਹੇ ਕਾਤਲ ਨੂੰ ਅੱਜ ਜਲੰਧਰ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਪੱਛਮੀ ਹਲਕੇ ਦੇ ਤਿਲਕ ਨਗਰ ਵਿੱਚ ਜੋ ਇੱਕ ਮਹੀਨਾ ਪਹਿਲਾਂ ਦੋ ਵਿਅਕਤੀਆਂ ਦਾ ਦਿਨ ਦਿਹਾੜੇ ਗੋਲੀਬਾਰੀ (Shooting) ਕਰਕੇ ਕਤਲ ਕਰ ਦਿੱਤਾ ਗਿਆ ਸੀ ਦੇ ਕੇਸ ਦੇ ਭਗੌੜੇ ਚੱਲ ਰਹੇ ਦੋਸ਼ੀ ਗੁੱਲੂ (Gulu) ਨੂੰ ਪੁਲਸ ਨੇ ਗੋਲੀਬਾਰੀ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ।

ਕਾਤਲ ਨੇ ਰੁਕਣ ਦੀ ਥਾਂ ਕਰ ਦਿੱਤੀ ਸੀ ਪੁਲਸ ਤੇ ਫਾਇਰਿੰਗ

ਪੁਲਸ ਅਨੁਸਾਰ ਬਾਈਕ ਸਵਾਰ ਗੁੱਲੂ ਨੂੰ ਜਦੋਂ ਨੱਕਾ ਵਾਲੇ ਬਾਗ ਨੇੜੇ ਨਾਕਾਬੰਦੀ ਦੌਰਾਨ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ ਤਾਂ ਉਸਨੇ ਰੁਕਣ ਦੀ ਥਾਂ ‘ਤੇ ਨਾਕਾਬੰਦੀ ਤੋੜ ਦਿੱਤੀ ਅਤੇ ਪੁਲਸ ਟੀਮ ‘ਤੇ ਗੋਲੀਬਾਰੀ ਵੀ ਕਰ ਦਿੱਤੀ । ਪੁਲਸ ਵਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਉਹ ਜ਼ਖਮੀ ਹੋ ਗਿਆ ਅਤੇ ਬਾਅਦ ਵਿੱਚ ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ।

ਕੀ ਸੀ ਪੂਰਾ ਮਾਮਲਾ

ਜਿਸ ਦੋ ਵਿਅਕਤੀਆਂ ਦੇ ਕਤਲ ਦੇ ਮਾਮਲੇ ਵਿਚ ਗੁੱਲੂ ਨੂੰ ਅੱਜ ਇਕ ਮਹੀਨੇ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ ਇਹ ਘਟਨਾ ਇੱਕ ਮਹੀਨਾ ਪਹਿਲਾਂ ਵਾਪਰੀ ਸੀ ਤੇ ਇਸ ਦੌਰਾਨ 24 ਸਾਲਾ ਸਿਮਰਨਜੀਤ ਸਿੰਘ ਦੀ ਗੋਲੀ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ 23 ਸਾਲਾ ਸੌਰਭ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਗਿਆ ਸੀ । ਪਰਿਵਾਰ ਨੇ ਦੋਸ਼ ਲਗਾਇਆ ਕਿ ਗੁੱਲੂ ਅਤੇ ਉਸਦੇ ਸਾਥੀ ਉਡੀਕ ਵਿੱਚ ਪਏ ਸਨ ਅਤੇ ਉਨ੍ਹਾਂ ਨੇ ਹਸਪਤਾਲ ਜਾਂਦੇ ਸਮੇਂ ਦੋਵਾਂ ਨੌਜਵਾਨਾਂ ਨੂੰ ਰੋਕਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ।

ਕੀ ਆਖਿਆ ਪੁਲਸ ਕਮਿਸ਼ਨਰ ਨੇ

ਜਲੰਧਰ ਦੇ ਪੁਲਸ ਕਮਿਸ਼ਨਰ (Police Commissioner) ਸਤਿੰਦਰ ਸਿੰਘ, ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਅਤੇ ਏ. ਡੀ. ਸੀ.ਪੀ.-2 ਰਾਕੇਸ਼ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਗੁੱਲੂ ਦੇ ਗੈਂਗਸਟਰ ਜੋਗਾ ਫੋਲਡੀਵਾਲੇ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ । ਉਨ੍ਹਾਂ ਦੱਸਿਆ ਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here