ਕੈਨੇਡਾ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ G7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫ਼ੋਨ ਕਰਕੇ ਸੰਮੇਲਨ ਲਈ ਸੱਦਾ ਦਿੱਤਾ ਹੈ। ਮੋਦੀ ਨੇ X ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਪੀ ਐਮ ਮੋਦੀ ਨੇ ਸੱਦੇ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਦਾ ਧੰਨਵਾਦ ਕੀਤਾ ਅਤੇ ਕੈਨੇਡੀਅਨ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਉਹ “ਸੰਮੇਲਨ ਵਿੱਚ ਕਾਰਨੀ ਨੂੰ ਮਿਲਣ ਲਈ ਉਤਸੁਕ ਹਨ।” ਇਹ ਸੰਮੇਲਨ 15 ਤੋਂ 17 ਜੂਨ ਤੱਕ ਕੈਨੇਡਾ ਦੇ ਅਲਬਰਟਾ ਸੂਬੇ ਦੇ ਕਨਾਨਾਸਕਿਸ ਵਿੱਚ ਹੋਵੇਗਾ। ਭਾਰਤ ਨੂੰ ਇਹ ਸੱਦਾ ਸੰਮੇਲਨ ਸ਼ੁਰੂ ਹੋਣ ਤੋਂ 8 ਦਿਨ ਪਹਿਲਾਂ ਮਿਲਿਆ ਹੈ।
ਦੱਸ ਦਈਏ ਕਿ ਹਰ ਸਾਲ G7 ਦੀ ਮੇਜ਼ਬਾਨੀ ਕਰਨ ਵਾਲਾ ਦੇਸ਼ ਕੁਝ ਮਹਿਮਾਨ ਦੇਸ਼ਾਂ ਨੂੰ ਸੱਦਾ ਦਿੰਦਾ ਹੈ। ਹੁਣ ਤੱਕ, ਕੈਨੇਡਾ ਨੇ ਭਾਰਤ ਤੋਂ ਪਹਿਲਾਂ ਸਿਰਫ਼ ਯੂਕਰੇਨ ਅਤੇ ਆਸਟ੍ਰੇਲੀਆ ਨੂੰ ਸੱਦਾ ਪੱਤਰ ਭੇਜੇ ਹਨ। ਹੋਰ ਮਹਿਮਾਨ ਦੇਸ਼ਾਂ ਦੇ ਨਾਮ ਅਜੇ ਜਨਤਕ ਨਹੀਂ ਕੀਤੇ ਗਏ ਹਨ।