ਭਾਰਤ ਸਰਕਾਰ ਵੱਲੋਂ ਕੌਮਾਂਤਰੀ ਯਾਤਰੀਆਂ ਲਈ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਅੰਤਰਰਾਸ਼ਟਰੀ ਯਾਤਰੀਆਂ ਦੇ ਲਈ ਏਅਰ ਸੁਵਿਧਾ ਫਾਰਮ ਭਰਨ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ। ਸਰਕਾਰ ਨੇ ਇਕ ਨੋਟਿਸ ਵਿੱਚ ਕਿਹਾ ਹੈ ਕਿ ਭਾਰਤ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਨੂੰ ਹੁਣ ਸੈਲਫ ਡਿਕਲੇਰੇਸ਼ਨ ਫਾਰਮ ਭਰਨ ਦੀ ਲੋੜ ਨਹੀਂ ਹੋਵੇਗੀ।

ਇਹ ਵੀ ਪੜ੍ਹੋ: ਲਖੀਮਪੁਰ ਖੀਰੀ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ

ਏਅਰ ਸੁਵਿਧਾ ਮੂਲ ਰੂਪ ਵਿੱਚ ਇੱਕ ਸਵੈ ਘੋਸ਼ਣਾ ਪੱਤਰ ਹੈ ਜੋ ਭਾਰਤ ਵਿੱਚ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੁਆਰਾ ਲਾਜ਼ਮੀ ਤੌਰ ‘ਤੇ ਭਰਿਆ ਜਾਂਦਾ ਹੈ ਜਿਸ ਵਿੱਚ ਉਹਨਾਂ ਨੂੰ ਆਪਣੀ ਮੌਜੂਦਾ ਸਿਹਤ ਸਥਿਤੀ, ਹਾਲੀਆ ਯਾਤਰਾ ਵੇਰਵਿਆਂ ਅਤੇ ਹੋਰਾਂ ਦਾ ਖੁਲਾਸਾ ਕਰਨ ਦੀ ਲੋੜ ਹੁੰਦੀ ਹੈ। ਇਹ ਫੈਸਲਾ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ। ਹੁਣ ਤੱਕ ਬੋਰਡਿੰਗ ਤੋਂ ਪਹਿਲਾਂ ਇਹ ਫਾਰਮ ਭਰਨਾ ਲਾਜ਼ਮੀ ਸੀ। ਫ੍ਰੀਕਵੇਂਟ ਕਲੀਅਰਸ ਅਤੇ ਟਰੈਵਲ ਇੰਡਸਟਰੀ ਭਾਰਤ ਲਈ ਉਡਾਨ ਭਰਨ ਤੋਂ ਪਹਿਲਾਂ ਏਅਰ ਸੁਵਿਧਾ ਫਾਰਮ ਭਰਨ ਅਤੇ ਜਮ੍ਹਾਂ ਕਰਾਉਣ ਦੀ ਸ਼ਰਤ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਸਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ IAS ਅਧਿਕਾਰੀਆਂ ਦਾ ਕੀਤਾ ਤਬਾਦਲਾ

ਸ਼ਹਿਰੀ ਹਵਾਵਾਜ਼ੀ ਵਿਭਾਗ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਅਤੇ ਰਾਸ਼ਟਰੀ ਪੱਧਰ ਉਤੇ ਕੋਵਿਡ-19 ਦੇ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਨੂੰ ਦੇਖਦੇ ਹੋਏ ਅਤੇ ਕੋਵਿਡ 19 ਦੇ ਟੀਕਾਕਰਨ ਕਵਰੇਜ ਵਿੱਚ ਮਹੱਤਵਪੂਰਨ ਪ੍ਰਗਤੀ ਵਿੱਚ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਨੇ ‘ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਿਹਤ ਵਿਭਾਗ ਦੇ ਸੋਧੇ ਦਿਸ਼ਾ ਨਿਰਦੇਸ਼ਾ ਦੇ ਤਹਿਤ ਆਨਲਾਈਨ ਏਅਰ ਸਹੂਲਤ ਪੋਰਟਲ ਉਤੇ ਸਵੈ ਘੋਸਣਾ ਫਾਰਮ ਜਮ੍ਹਾਂ ਕਰਨਾ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਵਿਭਾਗ ਨੇ ਅੱਗੇ ਜੋੜਾ ਕੋਵਿਡ 19 ਦੀ ਸਥਿਤੀ ਦੇ ਮੱਦੇਨਜ਼ਰ ਅੱਗੇ ਜ਼ਰੂਰਤ ਪੈਣ ਉਤੇ ਇਸ ਨਿਯਮ ਦੀ ਸਮੀਖਿਆ ਕੀਤੀ ਜਾ ਸਕਦੀ ਹੈ