ਗਲਾਸਗੋ, 29 ਜੁਲਾਈ 2026 : ਗਲਾਸਗੋ (Glasgow) ਵਿਖੇ ਹੋ ਰਹੀਆਂ ਰਾਸ਼ਟਰ ਮੰਡਲ ਖੇਡਾਂ-2026 ਵਿਚ ਭਾਰਤੀ ਖਿਡਾਰੀਆਂ ਵਲੋਂ ਖੇਡਾਂ ਦੇ ਪੰਜਵੇਂ ਦਿਨ ਦੋ ਹੋਰ ਤਮਗੇ (Medals) ਜਿੱਤੇ ਗਏ ਹਨ ।
ਕਿਹੜੇ ਤਮਗੇ ਹੋਰ ਜਿੱਤੇ ਹਨ ਭਾਰਤੀਆਂ ਨੇ
ਮਿਲੀ ਜਾਣਕਾਰੀ ਅਨੁਸਾਰ ਗਲਾਸਗੋ ਵਿੱਚ ਚੱਲ ਰਹੀਆਂ 2026 ਦੀਆਂ ਰਾਸ਼ਟਰ ਮੰਡਲ ਖੇਡਾਂ (Commonwealth Games) ਦੇ ਪੰਜਵੇਂ ਦਿਨ ਭਾਰਤੀ ਖਿਡਾਰੀਆਂ ਨੇ ਦੋ ਚਾਂਦੀ ਦੇ ਤਗਮੇ ਜਿੱਤੇ । ਮੰਗਲਵਾਰ ਦੇਰ ਰਾਤ, ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਲ ਕੀਤਾ । ਉਹ ਇਸ ਮੁਕਾਬਲੇ ਵਿੱਚ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ । ਇਸ ਤੋਂ ਪਹਿਲਾਂ, ਮਹਿਲਾ ਵੇਟਲਿਫਟਰ (Weightlifter) ਹਰਜਿੰਦਰ ਕੌਰ ਨੇ ਕੁੱਲ 227 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ। ਤਿੰਨ ਭਾਰਤੀ ਮੁੱਕੇਬਾਜ਼ਾਂ ਨੇ ਵੀ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਤਗਮੇ ਪੱਕੇ ਕਰ ਲਏ ਹਨ । ਇਹ ਤਿੰਨੇ ਸੈਮੀ-ਫਾਈਨਲ ਵਿੱਚ ਪਹੁੰਚ ਗਏ ਹਨ ।
ਭਾਰਤ ਨੇ ਜਿੱਤੇ ਹਨ ਹੁਣ ਤੱਕ 12 ਤਮਗੇ
ਗੁਲਵੀਰ ਅਤੇ ਹਰਜਿੰਦਰ ਵੱਲੋਂ ਚਾਂਦੀ ਦੇ ਤਗਮੇ ਜਿੱਤਣ ਦੇ ਬਾਵਜੂਦ, ਭਾਰਤ ਤਗਮਾ ਸੂਚੀ ਵਿੱਚ ਨੌਵੇਂ ਸਥਾਨ ‘ਤੇ ਖਿਸਕ ਗਿਆ ਹੈ । ਹੁਣ ਤੱਕ ਦੇਸ਼ ਨੇ ਕੁੱਲ 12 ਤਗਮੇ ਜਿੱਤੇ ਹਨ, ਜਿਨ੍ਹਾਂ ਵਿੱਚ ਦੋ ਸੋਨੇ ਦੇ ਤਗਮੇ ਸ਼ਾਮਲ ਹਨ । ਇਸ ਤੋਂ ਪਹਿਲਾਂ ਭਾਰਤ ਸੱਤਵੇਂ ਸਥਾਨ ‘ਤੇ ਸੀ । ਆਸਟ੍ਰੇਲੀਆ ਕੁੱਲ 80 ਤਗਮਿਆਂ (ਜਿਨ੍ਹਾਂ ਵਿੱਚ 35 ਸੋਨੇ ਦੇ ਤਗਮੇ ਸ਼ਾਮਲ ਹਨ) ਨਾਲ ਸਿਖਰ ‘ਤੇ ਬਣਿਆ ਹੋਇਆ ਹੈ ।
ਗੁਲਵੀਰ ਨੇ ਸਕਾਟਸ ਟਾਊਨ ਸਟੇਡੀਅਮ (Scottstown Stadium) ਵਿੱਚ ਭਾਰੀ ਮੀਂਹ ਅਤੇ ਗਿੱਲੇ ਟਰੈਕ ਦੇ ਬਾਵਜੂਦ 27:49.78 ਦਾ ਸਮਾਂ ਦਰਜ ਕੀਤਾ । ਆਸਟ੍ਰੇਲੀਆ ਦੇ ਕਾਈ ਰੌਬਿਨਸਨ ਨੇ ਸੋਨ ਤਗਮਾ ਜਿੱਤਿਆ, ਜਦਕਿ ਆਇਲ ਆਫ਼ ਮੈਨ ਦੇ ਮੁਲਾਰਕੀ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ।









