ਪੰਜਾਬ ਦੇ ਟੈਕਸਟਾਈਲ ਸੈਕਟਰ `ਚ ਨਿਵੇਸ਼ ਦੀਆਂ ਅਥਾਹ ਸੰਭਾਵਨਾਵਾਂ : ਮਾਨ

0
27
Chief Minister

ਚੰਡੀਗੜ੍ਹ, 15 ਜੁਲਾਈ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਭਾਰਤ ਟੈਕਸ-2026 ਆਖਿਆ ਹੈ ਕਿ ਪੰਜਾਬ ਦੇ ਟੈਕਸਟਾਈਲ ਸੈਕਟਰ ‘ਚ ਨਿਵੇਸ਼ ਦੀਆਂ ਅਥਾਹ ਸੰਭਾਵਨਾਵਾਂ ਹਨ ।

ਸੂਬਾ ਸਰਕਾਰ ਦੇਵੇਗੀ ਨਿਵੇਸ਼ਕਾਂ ਨੂੰ ਹਰ ਸੰਭਵ ਸਹਿਯੋਗ : ਮੁੱਖ ਮੰਤਰੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਦੇਸ਼-ਵਿਦੇਸ਼ ਦੇ ਉੱਦਮੀਆਂ ਨੂੰ ਸੂਬੇ ਦੇ ਟੈਕਸਟਾਈਲ ਸੈਕਟਰ (Textile sector) ‘ਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ‘ਚ ਨਰਮੇ-ਕਪਾਹ ਦੀ ਖੇਤੀ ਤੋਂ ਲੈ ਕੇ ਸਪਿਨਿੰਗ, ਕੱਪੜਾ ਨਿਰਮਾਣ, ਨਿਟਿੰਗ, ਪ੍ਰੋਸੈਸਿੰਗ, ਗਾਰਮੈਂਟ ਅਤੇ ਨਿਰਯਾਤ ਤੱਕ ਪੂਰੀ ਟੈਕਸਟਾਈਲ ਵੈਲਯੂ ਚੇਨ ਮੌਜੂਦ ਹੈ । ਪੰਜਾਬ ਸਰਕਾਰ (Punjab Government) ਨਿਵੇਸ਼ਕਾਂ ਨੂੰ ਹਰ ਸੰਭਵ ਸਹਿਯੋਗ ਦੇਵੇਗੀ ।

ਭਾਰਤ ਟੈਕਸ-2026 ਦੌਰਾਨ ਕੀ ਆਖਿਆ ਮੁੱਖ ਮੰਤਰੀ ਨੇ

ਨਵੀਂ ਦਿੱਲੀ ‘ਚ ‘ਭਾਰਤ ਟੈਕਸ-2026`ਦੌਰਾਨ ਪੰਜਾਬ ਸਟੇਟ ਪਵੇਲੀਅਨ ਦਾ ਉਦਘਾਟਨ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ-2026 ਨਾਲ ਨਿਵੇਸ਼, ਰੋਜ਼ਗਾਰ ਅਤੇ ਨਿਰਯਾਤ ਨੂੰ ਉਤਸ਼ਾਹ ਮਿਲੇਗਾ । ਸਿੰਗਲ ਵਿੰਡੋ ਅਤੇ ਸਿੰਗਲ ਪੇਨ ਸਿਸਟਮ ਦੇ ਤਹਿਤ ਉਦਯੋਗਾਂ ਨਾਲ ਜੁੜੀਆਂ ਸਾਰੀਆਂ ਮਨਜ਼ੂਰੀਆਂ ਤੈਅ ਸਮੇਂ ‘ਚ ਦਿੱਤੀਆਂ ਜਾਣਗੀਆਂ ।

LEAVE A REPLY

Please enter your comment!
Please enter your name here