2 ਅਗਸਤ ਨੂੰ ਲਾਂਚ ਹੋਵੇਗਾ HONOR Magic6 Pro ਸਮਾਰਟਫੋਨ
HONOR ਨੇ ਪੁਸ਼ਟੀ ਕੀਤੀ ਹੈ ਕਿ ਉਹ ਭਾਰਤ ‘ਚ 2 ਅਗਸਤ ਨੂੰ ਆਪਣਾ ਫਲੈਗਸ਼ਿਪ ਗ੍ਰੇਡ ਦਾ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਇਸ ਮੋਬਾਇਲ ਫੋਨ ਦਾ ਨਾਂ HONOR Magic6 Pro ਹੈ। ਇਸ ਸਾਲ ਆਯੋਜਿਤ ਹੋਏ MWC 2024 ‘ਚ ਇਸ ਹੈਂਡਸੈੱਟ ਨੂੰ DXOMARK 2024 Gold Labels ਦਾ ਅਵਾਰਡ ਮਿਲ ਚੁੱਕਾ ਹੈ। ਇਸ ਲਾਂਚਿੰਗ ਦੀ ਜਾਣਕਾਰੀ ਖੁਦ ਕੰਪਨੀ ਨੇ ਸਾਂਝੀ ਕੀਤੀ ਹੈ।
HONOR Magic6 Pro ਨੂੰ ਆਪਣੇ ਖਾਸ ਫੀਚਰਜ਼ ਕਾਰਨ ਗੋਲਡ ਲੇਬਲਸ ਅਵਾਰਡ ਮਿਲਿਆ ਹੈ। ਇਸ ਵਿਚ ਸੁਪੀਰੀਅਰ ਰੀਅਰ ਕੈਮਰਾ ਅਤੇ ਸੈਲਫੀ ਕੈਮਰਾ, ਇਮਰਸਿਵ ਆਡੀਓ ਅਨੁਭਵ, ਵਾਈਬ੍ਰੈਂਟ ਡਿਸਪਲੇਅ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ ਮਿਲਦੀ ਹੈ। ਕੰਪਨੀ ਨੇ ਇਹ ਜਾਣਕਾਰੀ ਦਿੱਤੀ ਹੈ।
HONOR Magic6 Pro ਦੇ ਫੀਚਰਜ਼
ਇਸ ਹੈਂਡਸੈੱਟ ਦੇ ਫੀਚਰਜ਼ ਐਮਾਜ਼ਾਨ ਇੰਡੀਆ ‘ਤੇ ਲਾਈਵ ਹੋ ਚੁੱਕੇ ਹਨ। ਇਸ ਫੋਨ ਵਿਚ ਕਵਾਡ-ਕਰਵ ਫਲੋਟਿੰਗ ਸਕ੍ਰੀਨ ਮਿਲੇਗੀ, ਜੋ ਕਿ 6.8-ਇੰਚ 120Hz OLED LTPO ਅਡਾਪਟਿਵ ਡਾਇਨਾਮਿਕ ਸਕਰੀਨ ਹੈ। ਇਸ ਵਿਚ 5000nits ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਇਸ ‘ਚ ਡਾਲਬੀ ਵਿਜ਼ਨ ਸਪੋਰਟ ਮੌਜੂਦ ਹੈ। ਸਕਰੀਨ ਦੀ ਸੁਰੱਖਿਆ ਲਈ ਨੈਨੋਕ੍ਰਿਸਟਲ ਗਲਾਸ ਦੀ ਵਰਤੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ ਰੋਹਿਤ ਸ਼ੈੱਟੀ ਤੇ ਆਸਿਮ ‘ਚ ਭਖਿਆ ਵਿਵਾਦ, ਦੋਵਾਂ ਦੇ ਝਗੜੇ ਦੀ ਵੀਡੀਓ ਵਾਇਰਲ ||
ਫੋਨ ‘ਚ 50 ਮੈਗਾਪਿਕਸਲ ਦਾ ਮੇਨ ਕੈਮਰਾ ਹੈ ਜੋ f/1.4-f/2.0 ਅਲਟਰਾ ਲਾਰਜ ਇੰਟੈਲੀਜੈਂਟ ਵੇਰੀਏਬਲ ਅਪਰਚਰ ਦੇ ਨਾਲ ਆਉਂਦਾ ਹੈ।ਇਸ ਵਿਚ 180 ਮੈਗਾਪਿਕਸਲ ਦਾ ਪੈਰੀਸਕੋਪ ਟੈਲੀਫੋਟੋ ਲੈੱਨਜ਼ ਦਿੱਤਾ ਹੈ, ਜਿਸ ਨਾਲ 2.5x Optical Zoom ਅਤੇ 100X Digital Zoom ਮਿਲਦੀ ਹੈ। ਇਸ ਵਿਚ ਤੀਜਾ ਕੈਮਰਾ ਵੀ 50 ਮੈਗਾਪਿਕਸਲ ਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਵੀ 50 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ, ਜਿਸ ਦੇ ਨਾਲ TOF depth ਸੈਂਸਰ ਵੀ ਮਿਲਦਾ ਹੈ।
HONOR Magic6 Pro ‘ਚ Snapdragon 8 Gen 3 ਚਿਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਫੋਨ ‘ਚ ਆਲ ਨਿਊ HONOR ਸੈਕਿੰਡ ਜਨਰੇਸ਼ਨ ਸਿਲੀਕਾਨ ਕਾਰਬਨ ਬੈਟਰੀ ਦੇ ਨਾਲ HONOR E1 ਦਿੱਤਾ ਹੈ, ਜੋ ਇਕ ਬੈਟਰੀ ਮੈਨੇਜਮੈਂਟ ਚਿਪਸੈੱਟ ਹੈ। ਇਹ ਐਨਰਜੀ ਐਫੀਸ਼ੀਐਂਸੀ ‘ਚ ਵਾਧਾ ਕਰਦਾ ਹੈ।
ਫੋਨ ‘ਚ 5600mAh ਦੀ ਬੈਟਰੀ ਦਿੱਤੀ ਹੈ। ਇਸ ਦੇ ਨਾਲ 80W HONOR Wired SuperCharge ਮਿਲਦਾ ਹੈ ਅਤੇ ਇਸ ਤੋਂ ਇਲਾਵਾ 66W HONOR Wireless SuperCharge ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਿਰਫ 40 ਮਿੰਟਾਂ ‘ਚ 100 ਫੀਸਦੀ ਬੈਟਰੀ ਨੂੰ ਚਾਰਜ ਕਰ ਦਿੰਦਾ ਹੈ।