1 ਦਸੰਬਰ ਤੋਂ ਹੀਰੋ ਕੰਪਨੀ ਦੀ ਟੂ ਵ੍ਹੀਲਰ ਦੀਆਂ ਕੀਮਤਾਂ ‘ਚ ਇਜਾਫਾ ਹੋਣ ਜਾ ਰਿਹਾ ਹੈ। ਇਸਦੇ ਨਾਲ ਹੀ ਹੀਰੋ ਮੋਟੋਰਕਾਰਪ ਦੀ ਗੱਡੀਆਂ ਨੂੰ ਖਰੀਦਣ ਦੇ ਚਾਹਵਾਨ ਲੋਕਾਂ ਨੂੰ ਹੁਣ ਕੁਝ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਕੰਪਨੀ ਨੇ ਆਪਣੀ ਡਿਲ੍ਹਕਸ, ਸਪਲੈਂਡਰ ਤੇ ਪੈਸ਼ਨ ਸਮੇਤ ਹੋਰ ਵਹੀਕਲਾਂ ਦੇ ਰੇਟ ਵਧਾ ਦਿੱਤੇ ਹਨ। ਦਸੰਬਰ ਤੋਂ ਇਹ ਵਾਹਨ ਵਧੀ ਹੋਈ ਕੀਮਤਾਂ ਤੇ ਮਿਲਣਗੇ। ਕੰਪਨੀ ਨੇ 1500 ਰੂਪਏ ਤਕ ਦੀ ਕੀਮਤ ਵਧਾਈ ਹੈ। ਹਾਲਾਂਕਿ ਸਾਰੀ ਗੱਡੀਆਂ ਦੀ ਕੀਮਤਾਂ ‘ਚ ਵੱਖੋ-ਵੱਖ ਇਜਾਫਾ ਹੋਇਆ ਹੈ। ਕੰਪਨੀ ਦੀ ਸਪਲੈਂਡਰ ਦੀ ਗੱਲ ਕਰੀਏ ਤਾਂ ਪਿਛਲੇ ਕਈ ਮਹੀਨਿਆਂ ਤੋਂ ਇਹ ਨੰਬਰ ਇੱਕ ਬਾਈਕ ਬਣੀ ਹੋਈ ਹੈ। ਅਕਤੂਬਰ ‘ਚ ਹੀਰੋ ਨੇ ਇਸ ਬਾਈਕ ਦੀ 2,61, 721 ਯੂਨਿਟ ਵੇਚੀਆਂ ਹਨ।

ਮਹਿੰਗਾਈ ਦੇ ਕਰਕੇ ਵਧਾਈ ਗਈ ਕੀਮਤ

ਹੀਰੋ ਮੋਟੋਕੋਰਪ ਦੇ ਮੁਤਾਬਿਕ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਕਰਕੇ ਹੀ ਕੀਮਤਾਂ ਚ ਵਾਧਾ ਕੀਤਾ ਹੈ। ਕੰਪਨੀ ਦੇ ਚੀਫ ਫਾਇਨੈਨਸ਼ੀਅਲ ਅਫਸਰ ਨਿਰੰਜਨ ਗੁਪਤਾ ਨੇ ਮੀਡੀਆ ਆਫੀਸ਼ਲ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮੋਟੋਰਸਾਈਕਲ ਤੇ ਸਕੂਟਰ ਦੀ ਕੀਮਤ ਚ ਵਾਧਾ ਜਰੂਰੀ ਹੋ ਗਿਆ ਸੀ। ਵੱਖ-ਵੱਖ ਕੰਪੋਨੈਂਟਸ ਦੀ ਲਾਗਤ ਲਗਾਤਾਰ ਵੱਧ ਰਹੀ ਹੈ। ਇਸ ਕਰਕੇ ਓਵਰ ਆਲ ਮੇਕਿੰਗ ਕੀਮਤ ਵੀ ਵਧੀ ਹੈ।

ਪਿਛਲੇ ਸਾਲ 4 ਵਾਰ ਵਧੀਆਂ ਸੀ ਕੀਮਤਾਂ

ਕੰਪਨੀ ਨੇ ਪਿਛਲੇ ਸਾਲ 4 ਵਾਰ ਕੀਮਤਾਂ ਚ ਵਾਧਾ ਕੀਤਾ ਸੀ। 2021 ‘ਚ ਜਨਵਰੀ, ਅਪ੍ਰੈਲ, ਜੁਲਾਈ ਅਤੇ ਸਤੰਬਰ ‘ਚ ਆਪਣੀ ਗੱਡੀਆਂ ਮਹਿੰਗੀਆਂ ਕੀਤੀਆਂ ਸੀ। ਉਸ ਦੌਰਾਨ 3000 ਹਜ਼ਾਰ ਰੁਪਏ ਤਕ ਰੇਟ ਵਧੇ ਸੀ। ਇਸ ਸਾਲ ਸਤੰਬਰ ਮਹੀਨੇ ‘ਚ ਵੀ ਗੱਡੀਆਂ ਦੀ ਕੀਮਤ ਵਧਾਈ ਗਈ ਸੀ।