ਠੰਡ ‘ਚ ਸਵੇਰ ਦੀ ਸੈਰ ‘ਤੇ ਜਾਣ ਤੋਂ ਪਹਿਲਾਂ ਨਾ ਕਰੋ ਇਹ ਗਲਤੀਆਂ, ਹੋ ਜਾਓਗੇ ਬਿਮਾਰ!
ਠੰਡ ਦੇ ਦਿਨਾਂ ਵਿਚ ਸਵੇਰ ਦੀ ਸੈਰ ਕਰਨਾ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਪਰ ਕਈ ਵਾਰ ਅਸੀਂ ਕੁਝ ਗਲਤੀਆਂ ਕਰ ਬੈਠਦੇ ਹਾਂ ਜਿਸ ਨਾਲ ਲਾਭ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਸਵੇਰ ਦੀ ਸੈਰ ਕਰਨ ਤੋਂ ਪਹਿਲਾਂ ਸਾਡੇ ਲਈ ਕੁਝ ਗੱਲਾਂ ਬਾਰੇ ਜਾਣਨਾ ਜ਼ਰੂਰੀ ਹੈ। ਆਓ ਦੱਸਦੇ ਹਾਂ ਕਿ ਸਰਦੀਆਂ ‘ਚ ਸਵੇਰ ਦੀ ਸੈਰ ਕਰਨ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ।
ਠੰਡਾ ਪਾਣੀ ਪੀਣ ਤੋਂ ਬਚੋ
ਅਕਸਰ ਕਈ ਲੋਕ ਸਵੇਰੇ ਬਿਸਤਰ ਤੋਂ ਉੱਠਦੇ ਹੀ ਠੰਡਾ ਪਾਣੀ ਪੀਂਦੇ ਹਾਂ। ਇਹ ਆਦਤ ਸਿਹਤ ਲਈ ਚੰਗੀ ਨਹੀਂ ਹੈ। ਇਸ ਦਾ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਠੰਡਾ ਪਾਣੀ ਦਿਲ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਦਿਲ ਦੇ ਦੌਰੇ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਲਈ ਸਵੇਰ ਦੀ ਸੈਰ ਲਈ ਜਾਂਦੇ ਸਮੇ ਕੋਸਾ ਪਾਣੀ ਹੀ ਪੀਣਾ ਚਾਹੀਦਾ ਹੈ।
ਸਿਰ ਨਹਾਉਣ ਤੋਂ ਬਾਅਦ ਬਾਹਰ ਨਾ ਜਾਓ
ਜੇਕਰ ਤੁਸੀਂ ਬਿਸਤਰ ਤੋਂ ਉੱਠਦੇ ਸਾਰ ਹੀ ਨਹਾ ਲੈਂਦੇ ਹੋ ਜਾਂ ਸਿਰ ਨੂੰ ਗਿੱਲਾ ਕਰਦੇ ਹੋ, ਤਾਂ ਇਸ ਨਾਲ ਖੰਘ-ਜ਼ੁਕਾਮ ਹੋ ਸਕਦੇ ਹਨ ਅਤੇ ਦਿਮਾਗ ਦੀਆਂ ਨਸਾਂ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਸੈਰ ਤੋਂ ਪਰਤਣ ਤੋਂ ਅੱਧੇ ਘੰਟੇ ਬਾਅਦ ਜਾਂ ਇਕ ਘੰਟੇ ਬਾਅਦ ਸਿਰ ਨਹਾਉਣਾ ਚਾਹੀਦਾ ਹੈ।
ਗਰਮ ਕੱਪੜੇ
ਜਦੋਂ ਵੀ ਤੁਸੀਂ ਸਵੇਰ ਦੀ ਸੈਰ ਲਈ ਘਰ ਤੋਂ ਬਾਹਰ ਜਾਓ ਤਾਂ ਆਪਣੇ ਸਰੀਰ ਨੂੰ ਗਰਮ ਕੱਪੜਿਆਂ ਨਾਲ ਢੱਕ ਕੇ ਰੱਖੋ। ਇਸ ਤੋਂ ਇਲਾਵਾ, ਜੁੱਤੇ, ਦਸਤਾਨੇ ਅਤੇ ਟੋਪੀ ਪਾ ਕੇ ਹੀ ਸਵੇਰ ਦੀ ਸੈਰ ਕਰੋ। ਜੇਕਰ ਸੰਭਵ ਹੋਵੇ ਤਾਂ ਸੈਰ ਸ਼ੁਰੂ ਕਰਨ ਤੋਂ ਪਹਿਲਾਂ ਹਲਕਾ ਵਾਰਮ-ਅੱਪ ਕਰੋ ਜਾਂ ਕਸਰਤ ਕਰੋ, ਇਸ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਬਾਹਰਲੇ ਤਾਪਮਾਨ ਦੇ ਬਰਾਬਰ ਆ ਜਾਵੇਗਾ। ਇਸ ਤੋਂ ਬਾਅਦ ਸਵੇਰ ਦੀ ਸੈਰ ਸ਼ੁਰੂ ਕਰੋ।
ਟੀਮ ਇੰਡੀਆ ਦੇ ਸਟਾਰ ਖਿਡਾਰੀ ਨਾਲ ਦਿੱਲੀ ਏਅਰਪੋਰਟ ‘ਤੇ ਬਦਸਲੂਕੀ! ਪੋਸਟ ਸਾਂਝੀ ਕਰ ਦੱਸੀ ਸਾਰੀ ਘਟਨਾ