ਗ੍ਰੇਟਰ ਨੋਇਡਾ ਵਿੱਚ ਇਮਾਰਤ ਦੀ 9ਵੀਂ ਮੰਜਿ਼ਲ `ਤੇ ਲੱਗੀ ਅੱਗ

0
30
Greater Noida

ਨੋਇਡਾ, 25 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗ੍ਰੇਟਰ ਨੋਇਡਾ ਵਿਖੇ ਅੱਜ ਇਕ ਬਹੁ-ਮੰਜਿਲਾ ਬਿਲਡਿੰਗ ਦੀ 9ਵੀਂ ਮੰਜਿ਼ਲ ਨੂੰ ਅਚਾਨਕ ਅੱਗ ਲੱਗ (Fire broke out) ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਬਿਲਡਿੰਗ ਵਿਚ ਅੱਗ ਲੱਗਣ ‘ਤੇ ਦਿੱਤੀ ਗਈ ਸੀ ਫਾਇਰ ਬ੍ਰਿਗੇਡ ਨੂੰ ਸੂਚਨਾ

ਗ੍ਰੇਟਰ ਨੋਇਡਾ (Greater Noida) ਦੇ ਬਿਸਰਖ ਥਾਣਾ ਖੇਤਰ ਵਿੱਚ ਇੱਕ ਕਮਰਸ਼ੀਅਲ ਬਿਲਡਿੰਗ ਦੀ 9ਵੀਂ ਮੰਜਿ਼ਲ ‘ਤੇ ਅੱਗ ਲੱਗਣ ਕਾਰਨ ਅਫਰਾ-ਤਫਰੀ ਮਚ ਗਈ । ਸਥਾਨਕ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ । ਇਸ ਤੋਂ ਬਾਅਦ ਮੌਕੇ ‘ਤੇ ਫਾਇਰ ਬ੍ਰਿਗੇਡ (Fire brigade) ਦੀਆਂ ਕਰੀਬ ਅੱਧਾ ਦਰਜਨ ਗੱਡੀਆਂ ਪਹੁੰਚੀਆਂ । ਉਨ੍ਹਾਂ ਨੇ ਕੜੀ ਮਸ਼ੱਕਤ ਤੋਂ ਬਾਅਦ ਹਾਲਾਤ ‘ਤੇ ਕਾਬੂ ਪਾਇਆ ।

ਦਰਅਸਲ ਬਿਲਡਿੰਗ ਦੀ ਉਚਾਈ ਜਿਆਦਾ ਹੋਣ ਕਾਰਨ ਫਾਇਰ ਕਰਮਚਾਰੀਆਂ ਨੇ ਹਾਈਡ੍ਰੌਲਿਕ ਮਸ਼ੀਨ ਦੀ ਵਰਤੋਂ ਕੀਤੀ । ਫਾਇਰ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਦਫ਼ਤਰ ਦੇ ਅੰਦਰ ਕੁਝ ਲੋਕ ਫਸੇ ਹੋਏ ਹਨ । ਅੱਗ ਬੁੱਝਣ ‘ਤੇ ਪਤਾ ਲੱਗਿਆ ਕਿ ਦਫ਼ਤਰ ਵਿੱਚ ਕੋਈ ਨਹੀਂ ਸੀ, ਇਸ ਘਟਨਾ ਵਿੱਚ ਚੀਫ਼ ਫਾਇਰ ਅਫ਼ਸਰ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ।

ਕੀ ਜਾਣਕਾਰੀ ਦਿੱਤੀ ਚੀਫ ਫਾਇਰ ਅਫਸਰ ਨੇ

ਚੀਫ਼ ਫਾਇਰ ਅਫ਼ਸਰ ਪ੍ਰਦੀਪ ਕੁਮਾਰ ਚੌਬੇ ਨੇ ਦੱਸਿਆ ਕਿ ਅੱਜ ਵੀਰਵਾਰ ਨੂੰ ਗੋਲਡਨ ਸ਼ਾਪਿੰਗ ਕੰਪਲੈਕਸ ਦੇ ਪਿੱਛੇ ਦਫ਼ਤਰ ਵਿੱਚ ਅੱਗ ਲੱਗਣ ਦੀ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨ ਫਾਇਰ ਸਰਵਿਸ ਯੂਨਿਟ ਰਵਾਨਾ ਕੀਤੇ ਗਏ, ਅੱਗ ਨੌਵੀਂ ਮੰਜ਼ਿਲ ‘ਤੇ ਲੱਗੀ ਸੀ ।  ਉਨ੍ਹਾਂ ਨੇ ਦੱਸਿਆ ਕਿ ਥਾਣਾ ਖੇਤਰ ਬਿਸਰਖ ਦੇ ਗੋਲਡਨ ਆਈ ਟਾਵਰ-3 ਟੈਗ ਜ਼ੋਨ-4 ਵਿੱਚ 9ਵੀਂ ਮੰਜਿਲ ‘ਤੇ ਬਣੇ ਦਫ਼ਤਰ ਵਿੱਚ ਸ਼ਾਰਟ ਸਰਕਟ (Short circuit) ਹੋਣ ਕਾਰਨ ਅੱਗ ਲੱਗ ਗਈ ਸੀ, ਜਿਸ ਨੂੰ ਫਾਇਰ ਸਰਵਿਸ ਦੀ ਮਦਦ ਨਾਲ ਬੁਝਾ ਦਿੱਤਾ ਗਿਆ ਹੈ । ਫਾਇਰ ਸਰਵਿਸ ਦੀਆਂ ਪੰਜ ਯੂਨਿਟਾਂ ਮੌਕੇ ‘ਤੇ ਭੇਜੀਆਂ ਗਈਆਂ ਸਨ । ਅੱਗ ਸ਼ਾਰਟ ਸਰਕਟ ਕਾਰਨ ਬਿਲਡਿੰਗ ਦੀ ਨੌਵੀਂ ਮੰਜ਼ਿਲ ‘ਤੇ ਲੱਗੀ ਸੀ । ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ।

LEAVE A REPLY

Please enter your comment!
Please enter your name here