ਤੇਜ਼ ਤੂਫ਼ਾਨ ਕਾਰਨ ਵਾਪਰਿਆ ਹਾਦਸਾ, ਗੇਟ ਡਿੱਗਣ ਕਾਰਨ ਈ-ਰਿਕਸ਼ਾ ਚਾਲਕ ਦੀ ਮੌਤ || Punjab News

0
43

ਤੇਜ਼ ਤੂਫ਼ਾਨ ਕਾਰਨ ਵਾਪਰਿਆ ਹਾਦਸਾ, ਗੇਟ ਡਿੱਗਣ ਕਾਰਨ ਈ-ਰਿਕਸ਼ਾ ਚਾਲਕ ਦੀ ਮੌਤ

ਲੁਧਿਆਣਾ ‘ਚ ਤੂਫਾਨ ਦਾ ਕਹਿਰ ਦੇਖਣ ਨੂੰ ਸਾਹਮਣੇ ਆਇਆ ਹੈ। ਤੇਜ਼ ਤੂਫਾਨ ਕਾਰਨ ਇਕ ਵਿਅਕਤੀ ‘ਤੇ ਲੋਹੇ ਦਾ ਭਾਰੀ ਗੇਟ ਡਿੱਗ ਪਿਆ। ਗੇਟ ਦੇ ਹੇਠਾਂ ਦੱਬਣ ਕਾਰਨ ਉਸ ਦੀ ਮੌਤ ਹੋ ਗਈ। ਜ਼ਖਮੀ ਹਾਲਤ ‘ਚ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨ ਫੈਕਟਰੀ ਤੋਂ ਸਾਮਾਨ ਲੈਣ ਆਇਆ ਸੀ।

ਜਾਣਕਾਰੀ ਮੁਤਾਬਕ ਇਹ ਘਟਨਾ ਥਾਣਾ ਮੇਹਰਬਾਨ ਦੇ ਇਲਾਕਾ ਦੀ ਹੈ। ਈ-ਰਿਕਸ਼ਾ ਚਾਲਕ ਰੋਹਿਤ ਰੋਜ਼ਾਨਾ RV ਫੈਬਰਿਕ ਫੈਕਟਰੀ ਵਿੱਚ ਸਾਮਾਨ ਲੈਣ ਆਉਂਦਾ ਸੀ। ਉਹ ਸਾਮਾਨ ਲੈ ਕੇ ਫੈਕਟਰੀ ‘ਚੋਂ ਬਾਹਰ ਆ ਰਿਹਾ ਸੀ ਕਿ ਅਚਾਨਕ ਲੋਹੇ ਦਾ ਗੇਟ ਖੁੱਲ੍ਹ ਕੇ ਉਸ ‘ਤੇ ਡਿੱਗ ਗਿਆ। ਉਸ ਨੇ ਗੇਟ ਤੋਂ ਆਪਣਾ ਬਚਾਅ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਭਾਰੀ ਭਾਰ ਹੋਣ ਕਾਰਨ ਗੇਟ ਉਸ ‘ਤੇ ਡਿੱਗ ਪਿਆ।

ਇਹ ਵੀ ਪੜ੍ਹੋ ਗਰਮੀ ਕਾਰਨ ਹੱਜ ਯਾਤਰਾ ‘ਚ 68 ਭਾਰਤੀਆਂ ਦੀ ਮੌ.ਤ, ਮੱਕਾ ’ਚ…

ਜਦੋਂ ਤੱਕ ਖੂਨ ‘ਚ ਲੱਥਪੱਥ ਰੋਹਿਤ ਨੂੰ ਡਾਕਟਰਾਂ ਕੋਲ ਲਿਜਾਇਆ ਜਾ ਸਕਿਆ, ਉਦੋਂ ਤੱਕ ਉਸ ਦੀ ਮੌਤ ਹੋ ਗਈ। ਰੋਹਿਤ ਦੇ 3 ਬੇਟੇ ਹਨ। ਦੂਜੇ ਪਾਸੇ ਇਸ ਮਾਮਲੇ ਵਿੱਚ ਥਾਣਾ ਮੇਹਰਬਾਨ ਦੇ ASI ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਘਟਨਾ ਦੇ ਸੀਸੀਟੀਵੀ ਚੈੱਕ ਕਰ ਰਹੀ ਹੈ। ਫੈਕਟਰੀ ਦਾ ਗੇਟ ਕਿਵੇਂ ਡਿੱਗਿਆ ਇਹ ਜਾਂਚ ਦਾ ਵਿਸ਼ਾ ਹੈ। ਫਿਲਹਾਲ ਆਈਪੀਸੀ ਦੀ ਧਾਰਾ 174 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here