ਜਿਲ੍ਹਾ ਮਾਲ ਅਫਸਰ ਦਾ ਰੀਡਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ

0
22
vigilance

ਮੋਗਾ, 21 ਮਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਮੋਗਾ ਵਿਖੇ ਜਿਲਾ ਮਾਲ ਅਫਸਰ ਦੇ ਰੀਡਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਰੀਡਰ

ਮਿਲੀ ਜਾਣਕਾਰੀ ਮੁਤਾਬਕ ਮੋਗਾ ਵਿਜ਼ਿਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਜਿ਼ਲ੍ਹਾ ਮਾਲ ਅਫਸਰ (ਡੀ.ਆਰ.ਓ) ਦੇ ਰੀਡਰ ਦਵਿੰਦਰ ਪਾਲ ਨੂੰ 20 ਹਜ਼ਾਰ ਰੁਪਏ ਰਿਸ਼ਵਤ (Bribe) ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ । ਇਹ ਕਾਰਵਾਈ ਚੱਕ ਕਨੀਆਂ ਖੁਰਦ ਦੇ ਰਹਿਣ ਵਾਲੇ ਮਨੋਹਰ ਸਿੰਘ ਨਾਮਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਅਮਲ ਵਿੱਚ ਲਿਆਂਦੀ ਗਈ ।

ਰੀਡਰ ਨੇ ਮੰਗੀ ਸੀ ਇਕ ਲੱਖ ਦੀ ਰਿਸ਼ਵਤ

ਜਾਣਕਾਰੀ ਮੁਤਾਬਕ ਮਨੋਹਰ ਸਿੰਘ ਦਾ ਪੁੱਤਰ ਆਸਟ੍ਰੇਲੀਆ ਵਿੱਚ ਰਹਿੰਦਾ ਹੈ ਅਤੇ ਪਰਿਵਾਰ ਦੀ ਕਰੀਬ 13 ਕਿਲੇ ਜ਼ਮੀਨ ਦੀ ਤਕਸੀਮ ਸਬੰਧੀ ਕੇਸ ਡੀ. ਆਰ. ਓ. ਦੇ ਰੀਡਰ ਕੋਲ ਚੱਲ ਰਿਹਾ ਸੀ । ਦੋਸ਼ ਹੈ ਕਿ ਕੇਸ ਦਾ ਨਿਪਟਾਰਾ ਜਲਦੀ ਕਰਵਾਉਣ ਦੇ ਬਦਲੇ ਰੀਡਰ ਦਵਿੰਦਰ ਪਾਲ ਨੇ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ । ਫਿਲਹਾਲ ਵਿਜੀਲੈਂਸ (Vigilance) ਵੱਲੋਂ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here