ਢੀਂਗਰਾ ਦੀ ਕੁਰਬਾਨੀ ਕਰੇਗੀ ਪੀੜ੍ਹੀਆਂ ਨੂੰ ਦੇਸ਼ ਹਿੱਤ ਲਈ ਪ੍ਰੇਰਿਤ : ਮਾਨ

0
36
Bhagwant

ਚੰਡੀਗੜ੍ਹ, 18 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਲੰਘੇ ਦਿਨੀਂ ਮਹਾਨ ਕ੍ਰਾਂਤੀਕਾਰੀ ਅਤੇ ਸੁਤੰਤਰਤਾ ਸੰਗਰਾਮੀ ਮਦਨ ਲਾਲ ਢੀਂਗਰਾ (Madan Lal Dhingra) ਨੂੰ ਸ਼ਹੀਦੀ ਦਿਹਾੜੇ ਤੇ ਯਾਦ ਕੀਤਾ ।

ਕੀ ਆਖਿਆ ਮੁੱਖ ਮੰਤਰੀ ਨੇ ਸ਼ਹੀਦ ਢੀਂਗਰਾ ਨੂੰ ਨਮਨ ਕਰਦਿਆਂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਅੱਜ ਮਹਾਨ ਕ੍ਰਾਂਤੀਕਾਰੀ ਅਤੇ ਸੁਤੰਤਰਤਾ ਸੰਗਰਾਮੀ ਮਦਨ ਲਾਲ ਢੀਂਗਰਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਯਾਦ ਕੀਤਾ । ਉਨ੍ਹਾਂ ਦੇਸ਼ ਦੀ ਆਜ਼ਾਦੀ ਵਿਚ ਢੀਂਗਰਾ ਦੇ ਮਹਾਨ ਤਿਆਗ, ਦਲੇਰੀ ਅਤੇ ਯੋਗਦਾਨ ਨੂੰ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੇਸ਼ ਹਿੱਤ ਵਿਚ ਜਾਨ ਤੱਕ ਕੁਰਬਾਨ ਕਰਨ ਲਈ ਪ੍ਰੇਰਿਤ ਕਰੇਗੀ ।

ਮੁੱਖ ਮੰਤਰੀ ਨੇ ਮਦਨ ਲਾਲ ਢੀਂਗਰਾ ਦੇ ਤਿਆਗ ਅਤੇ ਯੋਗਦਾਨ ਨੂੰ ਕੀਤਾ ਨਮਨ

ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ, `ਮਹਾਨ ਸੁਤੰਤਰਤਾ ਸੰਗਰਾਮੀ ਸ਼ਹੀਦ ਮਦਨ ਲਾਲ ਢੀਂਗਰਾ ਦੇ ਸ਼ਹੀਦੀ ਦਿਹਾੜੇ `ਤੇ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ । ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਵੱਲੋਂ ਦਿੱਤੀ ਕੁਰਬਾਨੀ ਹਮੇਸ਼ਾ ਅਮਰ ਰਹੇਗੀ । ਸ਼ਹੀਦ ਮਦਨ ਲਾਲ ਢੀਂਗਰਾ ਨੇ ਇੰਗਲੈਂਡ ਵਿਚ ਪੜ੍ਹਾਈ ਦੌਰਾਨ ਸਰ ਵਿਲੀਅਮ ਹੱਟ ਕਰਜ਼ਨ ਵਾਇਲੀ ਨੂੰ ਮੌਤ ਦੇ ਘਾਟ ਉਤਾਰਿਆ ਸੀ ਅਤੇ 25 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਉੱਥੇ ਮੌਤ ਦੀ ਸਜ਼ਾ ਸੁਣਾਈ ਗਈ ਸੀ ।

LEAVE A REPLY

Please enter your comment!
Please enter your name here