ਦਹੇਜ਼ ਦੀ ਮੰਗ ਨਾ ਕਰ ਸਕੇ ਪੂਰੀ, ਪਰਿਵਾਰ ਉਡੀਕਦਾ ਰਹਿ ਗਿਆ ਬਰਾਤ

0
15

ਦਹੇਜ਼ ਦੀ ਮੰਗ ਨਾ ਕਰ ਸਕੇ ਪੂਰੀ, ਪਰਿਵਾਰ ਉਡੀਕਦਾ ਰਹਿ ਗਿਆ ਬਰਾਤ

ਦਹੇਜ ਦੀ ਡਿਮਾਂਡ ਪੂਰੀ ਨਾ ਹੋਣ ਤੇ ਇੱਕ ਦੁਲਾ ਬਰਾਤ ਲੈਕੇ ਲੁਧਿਆਣੇ ਨਹੀਂ ਪਹੁੰਚਿਆ। ਜਿਸ ਕਾਰਨ ਦੁਲਹਨ ਤਿਆਰ ਹੋ ਕੇ ਬਰਾਤ ਦਾ ਇੰਤਜ਼ਾਰ ਕਰਦੀ ਰਹੀ ਅਤੇ ਮੁੰਡੇ ਦੇ ਪਰਿਵਾਰ ਵੱਲੋਂ ਵਾਰ ਵਾਰ ਕੋਈ ਬਹਾਨਾ ਬਣਾਇਆ ਗਿਆ ਅਤੇ ਦੁਲਹਨ ਦਾ ਪਰਿਵਾਰ ਬਰਾਤ ਦਾ ਲੰਬੇ ਸਮੇਂ ਤੱਕ ਇੰਤਜ਼ਾਰ ਕਰਦਾ ਰਿਹਾ।

ਜਦੋਂ ਮੁੰਡਾ ਅਤੇ ਮੁੰਡਾ ਪੱਖ ਦਾ ਕੋਈ ਵੀ ਉੱਥੇ ਨਹੀਂ ਪਹੁੰਚਿਆ ਅਤੇ ਕਾਫੀ ਜਦੋ ਜਹਿਦ ਤੋਂ ਬਾਅਦ ਵਿਚੋਲੇ ਨੇ ਉਹਨਾਂ ਨੂੰ ਦੱਸਿਆ ਕਿ ਮੁੰਡੇ ਦੇ ਪਰਿਵਾਰ ਵੱਲੋਂ ਜੋ ਗੱਡੀ ਅਤੇ 25 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਜਿਸ ਨੂੰ ਪੂਰਾ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਉਹ ਬਰਾਤ ਲੈਕੇ ਨਹੀਂ ਆ ਰਹੇ ਹਨ। ਵਿਚੋਲੇ ਦੀ ਇਹ ਗੱਲ ਸੁਣ ਕੇ ਕੁੜੀ ਦੇ ਪਰਿਵਾਰ ਤੇ ਕਹਿਰ ਟੁੱਟ ਗਿਆ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਵੱਲੋ ਕਈ ਮਹੀਨੇ ਤੋਂ ਵਿਆਹ ਦੀ ਤਿਆਰੀ ਕੀਤੀ ਜਾ ਰਹੀ ਸੀ।

 

ਵਿਆਹ ਦੇ ਕਾਰਡ ਵੰਡੇ ਜਾ ਚੁੱਕੇ ਮੈਰਿਜ ਪੈਲਸ ਵਾਲੇ ਨੂੰ ਸਾਰੇ ਪੈਸੇ ਦਿੱਤੇ ਜਾ ਚੁੱਕੇ ਸਨ ਅਤੇ ਹਰ ਤਰ੍ਹਾਂ ਦੀ ਤਿਆਰੀ ਪੂਰੀ ਸੀ ਸਿਰਫ ਬਰਾਤ ਦਾ ਇੰਤਜ਼ਾਰ ਕਰ ਰਹੇ ਸੀ। ਲੜਕੀ ਦੇ ਉਦਾਸ ਹੋਏ ਪਿਤਾ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਉਹ ਜਾ ਕੇ ਲੜਕੇ ਵਾਲਿਆਂ ਦੇ ਲੜਕੇ ਦਾ ਰੋਕਾ ਕਰਕੇ ਆਏ ਹਨ ਅਤੇ ਸਵੇਰੇ ਉਹਨਾਂ ਦੇ ਘਰੋਂ ਬਰਾਤ ਆਉਣੀ ਸੀ। ਕੁੜੀ ਵੀ ਦੁਲਹਨ ਦੇ ਜੋੜੇ ਵਿੱਚ ਸੱਜ ਕੇ ਤਿਆਰ ਸੀ ਪਰ ਪਰਿਵਾਰ ਵਾਲੇ ਉਸ ਨੂੰ ਵਿਦਾ ਨਹੀਂ ਕਰ ਪਾਏ। ਜਿਸ ਪਰਿਵਾਰ ਵਿੱਚ ਖੁਸ਼ੀਆਂ ਵਾਲਾ ਮਾਹੌਲ ਸੀ ਉਹ ਗਮ ਦੇ ਵਿੱਚ ਤਬਦੀਲ ਹੋ ਗਿਆ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

LEAVE A REPLY

Please enter your comment!
Please enter your name here