CM ਭਗਵੰਤ ਮਾਨ ਨੇ DCs ਤੇ SSPs ਨੂੰ ਸਖ਼ਤ ਹੁਕਮ ਕੀਤੇ ਜਾਰੀ || Punjab News

0
97

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ਸਾਰੇ ਅਧਿਕਾਰੀ ਸ਼ਾਮਲ ਹੋਏ ਸਨ। ਜਿਸ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਕੰਮ ਰੋਕ ਦਿੱਤੇ ਗਏ ਸਨ। ਜਿਸ ਤੋਂ ਬਾਅਦ ਹੁਣ ਲੰਬਿਤ ਪਏ ਕੰਮ ਜਿਸ ਵਿੱਚ ‘ਆਪ’ ਪਾਰਟੀ ਘਰ-ਘਰ ਕਣਕ ਵੰਡਣ ਦਾ ਵਾਅਦਾ, ਨੌਕਰੀਆਂ ਦੇਣ, ਸ਼ਹੀਦ ਸੈਨਿਕਾਂ ਨੂੰ ਸਨਮਾਨ ਦੇਣ ਆਦਿ ਦਾ ਵਾਅਦਾ ਜ਼ਰੂਰ ਸੀ ਕਿ ਜੋ ਕੰਮ ਬਾਕੀ ਰਹਿ ਗਿਆ ਹੈ, ਉਸ ਨੂੰ ਪੂਰਾ ਕੀਤਾ ਜਾਵੇ।

ਮੈਂ ਡਿਪਟੀ ਕਮਿਸ਼ਨਰ ਨੂੰ ਇਹ ਵੀ ਦੱਸਿਆ ਕਿ ਜਿਸ ਤਰੀਕੇ ਨਾਲ ਮੈਨੂੰ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਜਾਣ ਦਾ ਮੌਕਾ ਮਿਲਿਆ, ਉਸ ਵਿੱਚ ਲੋਕਾਂ ਵੱਲੋਂ ਦਿੱਤੇ ਗਏ ਸੁਝਾਅ ਤਾਂ ਜੋ ਕਿਸੇ ਵੀ ਦਫ਼ਤਰ ਦੇ ਵਿਚਕਾਰ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ। ਭ੍ਰਿਸ਼ਟਾਚਾਰ ਦੀ ਗੱਲ ਕਰੀਏ ਤਾਂ ਹੇਠਲੇ ਪੱਧਰ ‘ਤੇ ਹੋਏ ਭ੍ਰਿਸ਼ਟਾਚਾਰ ‘ਚ ਜੇਕਰ ਕੋਈ ਅਧਿਕਾਰੀ ਪੈਸੇ ਮੰਗਦਾ ਹੈ ਤਾਂ ਉਸ ਦੇ ਜ਼ਿਲ੍ਹੇ ਦੇ ਡੀਸੀ ਅਤੇ ਐੱਸਐੱਸਪੀ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ। ਇਸ ‘ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ ਪੱਛਮੀ ਬੰਗਾਲ ਰੇਲ ਹਾਦਸਾ; ਹੁਣ ਤੱਕ 15 ਲੋਕਾਂ ਦੀ ਹੋਈ ਮੌ,ਤ, ਰੇਲ ਮੰਤਰੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਚੋਣ ਜ਼ਾਬਤਾ ਲੱਗਾ ਹੋਣ ਕਰਕੇ ਪਿਛਲੇ ਤਿੰਨ ਮਹੀਨਿਆਂ ਤੋਂ ਕਈ ਕੰਮ ਰੁਕੇ ਪਏ ਸਨ, ਜਿਸ ਵਿਚ ਉਨ੍ਹਾਂ ਨੇ ਤੇਜ਼ੀ ਲਿਆਉਣ ਦੇ ਹੁਕਮ ਵੀ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਬਿਜਲੀ ਦੀ ਕੋਈ ਕਮੀ ਨਹੀਂ ਹੈ, ਵਿਰੋਧੀਆਂ ਵਲੋਂ ਜਿਹੜੇ ਕੱਟ ਲਗਾਉਣ ਦੀ ਗੱਲ ਆਖੀ ਜਾ ਰਹੀ ਹੈ, ਇਹ ਬੇਬੁਨਿਆਦ ਹੈ। ਜ਼ਿਆਦਾ ਗਰਮੀ ਹੋਣ ਕਰਕੇ ਕਈ ਥਾਈਂ ਟਰਾਂਸਫਾਰਮ ਵਿਚ ਨੁਕਸ ਜ਼ਰੂਰ ਆ ਰਿਹਾ ਹੈ, ਜਿਸ ਕਾਰਣ ਬਿਜਲੀ ਜਾ ਰਹੀ ਹੈ ਪਰ ਪੰਜਾਬ ਵਿਚ ਕਿਤੇ ਵੀ ਲੰਬੇ ਬਿਜਲੀ ਦੇ ਕੱਟ ਨਹੀਂ ਲੱਗ ਰਹੇ।

ਨਸ਼ੇ ਦੇ ਮਾਮਲੇ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸਮਾਜਕ ਲਹਿਰ ਬਨਾਉਣੀ ਪਵੇਗੀ। ਸਭ ਤੋਂ ਪਹਿਲਾਂ ਨਸ਼ੇ ਦਾ ਨੈੱਕਸਸ ਤੋੜ ਕੇ ਅੱਗੇ ਵਧਣਾ ਪਵੇਗਾ। ਨਸ਼ਿਆਂ ਦੇ ਮਾਮਲਿਆਂ ਵਿਚ ਬੱਚਿਆਂ ਦੀ ਕਾਊਂਸਲਿੰਗ ਕਰਨੀ ਪਵੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਬਣਾਈ ਜਾ ਰਹੀ ਹੈ। ਜਿਸ ਰਾਹੀਂ ਉਨ੍ਹਾਂ ਦੀ ਹਰ ਮਹਿਕਮੇ ਵਿਚ ਬਾਜ਼ ਅੱਖ ਹੋਵੇਗੀ।

ਹਰ ਜ਼ਿਲ੍ਹੇ ਵਿਚ ਇਕ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲ੍ਹਿਆ ਜਾਵੇਗਾ। ਜਿਸ ਲਈ ਬਕਾਇਦਾ ਡੀ. ਸੀ. ਦਫਤਰ ਵਿਚ ਇਕ ਵਿੰਡੇ ਰੱਖੀ ਜਾਵੇਗੀ, ਉਥੇ ਕੋਈ ਵੀ ਕੰਮ ਲੈ ਕੇ ਆ ਸਕਦਾ ਹੈ। ਜੇਕਰ ਉਹ ਜ਼ਿਲ੍ਹੇ ਪੱਧਰ ਦਾ ਕੰਮ ਹੋਇਆ ਤਾਂ ਉਹ ਤੁਰੰਤ ਕੀਤਾ ਜਾਵੇਗਾ, ਜੇ ਉਹ ਮੰਤਰੀ ਪੱਧਰ ਦਾ ਕੰਮ ਹੈ ਤਾਂ ਉਸ ਨੂੰ ਅੱਗੇ ਭੇਜਿਆ ਜਾਵੇਗਾ।

LEAVE A REPLY

Please enter your comment!
Please enter your name here