CM ਮਾਨ ਨੇ ਬਾਦਲ ਪਰਿਵਾਰ ‘ਤੇ ਕੱਸਿਆ ਤਿੱਖਾ ਨਿਸ਼ਾਨਾ, ਕਿਹਾ-ਖਜ਼ਾਨੇ ਨੂੰ ਲਗਾਇਆ ਕਰੋੜਾਂ ਦਾ ਚੂਨਾ

0
4

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਾਦਲ ਪਰਿਵਾਰ ‘ਤੇ ਤਿੱਖਾ ਨਿਸ਼ਾਨਾ ਲਗਾਉਂਦਿਆ ਕਿਹਾ ਕਿ ਸੁੱਖ ਵਿਲਾਸ ਰਿਜ਼ਾਰਟ ’ਤੇ ਜਲਦ ਹੀ ਸਰਕਾਰੀ ਦੀ ਜੇਸੀਬੀ ਚੱਲੇਗੀ। CM ਮਾਨ ਨੇ ਬਾਦਲ ਪਰਿਵਾਰ ਤੇ ਦੋਸ਼ ਲਾਇਆ ਹੀ ਕਿ ਉਸ ਨੇ ਹੋਟਲ ਸੁਖ ਵਿਲਾਸ ਜਿਸ ਦਾ ਅਸਲੀ ਨਾ Metro Ecko Greens ਹੈ , ਲਈ ਸਰਕਾਰੀ ਖਜ਼ਾਨੇ ਨੂੰ 108 ਕਰੋੜ ਦਾ ਚੂਨਾ ਲਾਇਆ ਗਿਆ । ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਇਹ ਵੀ ਦੋਸ਼ ਲਾਇਆ ਬਾਦਲ ਪਰਿਵਾਰ ਨੇ 2012 ਤੋਂ 20217 ਵਾਲੀ ਸਰਕਾਰ ਦੌਰਾਨ ਜੰਗਲਾਤ ਨਿਯਮਾਂ ਦੀ ਉਲੰਘਣਾ ਕਰਕੇ ਮਨ ਮਾਨੇ ਢੰਗ ਨਾਲ ਤਾਜ ਦੀਆਂ ਰਿਆਇਤਾਂ ਲਈਆਂ।

ਉਨ੍ਹਾਂ ਨੇ ਕਿਹਾ ਕਿ ਕੁੱਲ 86 ਕਨਾਲ 16 ਮਰਲੇ ਜ਼ਮੀਨ ਖਰੀਦੀ ਗਈ
ਪਹਿਲਾ ਇਸੇ ਜ਼ਮੀਨ ’ਤੇ ਬਣਾਇਆ ਮੁਰਗੀ ਖਾਨਾ
2009 ’ਚ ਲਿਆਂਦੀ ਪੰਜਾਬ ਈਕੋ ਟੂਰਿਜ਼ਮ ਪਾਲਿਸੀ
ਪਾਲਿਸੀ ਅਨੁਸਾਰ ਹੁਣ ਇਸ ਜੰਗਲ ਦੀ ਥਾਂ ’ਤੇ ਬਣ ਸਕਦਾ ਹੋਟਲ
ਤਾਜ ਹੋਟਲ ਪ੍ਰਾਈਵੇਟ ਲਿਮਟਿਡ ਨੇ 2012 ’ਚ 23 ਕਨਾਲ 16 ਮਰਲੇ ਜ਼ਮੀਨ ਖਰੀਦੀ
ਇਸੇ ਜ਼ਮੀਨ ਨੂੰ ਮੈਟਰੋ ਈਕੋ ਗ੍ਰੀਨ ਰਿਜ਼ਾਰਟ ਨੇ ਖਰੀਦਿਆ
10 ਸਾਲਾਂ ਲਈ ਜੀਐਸਟੀ ਤੇ ਵੈਟ ਕਰਵਾਇਆ ਮੁਆਫ਼
10 ਸਾਲਾਂ ਲਈ ਬਿਜਲੀ ਡਿਊਟੀ ਵੀ ਕਰਵਾਈ ਮੁਆਫ਼
ਲਗਜ਼ਰੀ ਟੈਕਸ ਦੀ ਵੀ ਕਰਵਾਈ ਮੁਆਫ਼ੀ
ਕੁੱਲ 1 ਅਰਬ 8 ਕਰੋੜ 73 ਲੱਖ 70 ਹਜ਼ਾਰ ਦਾ ਲਾਇਆ ਚੂਨਾ

ਮਾਨ ਨੇ ਕਿਹਾ ਕਿ ਬਾਦਲਾਂ ਨੇ ਸੁਖ ਵਿਲਾਸ ਨੂੰ ਟੈਕਸ ਮਾਮਲੇ ਵਿਚ ਵਿਸੇਸ਼ ਛੋਟ ਦਿੱਤੀ। 10 ਸਾਲਾਂ ਵਾਸਤੇ ਜੀਐਸਟੀ ਤੇ ਵੈਟ ਮੁਆਫ਼ ਕਰਵਾਇਆ ਗਿਆ। ਵੱਖ ਵੱਖ ਸਕੀਮਾਂ ਤਹਿਤ 108 ਕਰੋੜ ਰੁਪਏ ਟੈਕਸ ਮੁਆਫ਼ ਕਰਵਾਇਆ। ਹੋਟਲ ਦੀ ਲਗਜਰੀ ਤੇ ਸਲਾਨਾ ਫੀਸ ਵੀ ਮੁਆਫ ਕਰਵਾਈ। ਇਸ ਦੇ ਨਾਲ ਹੀ ਪਿੰਡ ਪੱਲਣਪੁਰ ਵਿਚ 86 ਕਨਾਲ ਜਮੀਨ ਵੀ ਖਰੀਦੀ। ਮਾਨ ਨੇ ਵੱਡਾ ਦਾਅਵਾ ਕੀਤਾ ਕਿ, ਜੰਗਲਾਤ ਵਿਭਾਗ ਵਾਲੀ ਜਮੀਨ ਬਾਦਲ ਪਰਿਵਾਰ ਨੇ ਖਰੀਦੀ ਅਤੇ ਇਨ੍ਹਾਂ ਨੇ 2009 ਵਿਚ ਈਕੋ ਟੂਰਿਸਮ ਪਾਲਿਸੀ ਲਿਆਂਦੀ। ਸੁਖ ਵਿਲਾਸ ਦਾ ਅਸਲ ਨਾਮ ਈਕੋ ਗ੍ਰੀਨ ਰਿਜ਼ੋਰਟ ਹੈ।

LEAVE A REPLY

Please enter your comment!
Please enter your name here