ਬੈਂਗਲੁਰੂ, 14 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਬੈਂਗਲੁਰੂ (Bangalore) ਵਿਖੇ ਇਕ ਸਕੂਲੀ ਵਿਦਿਆਰਥਣ ਵਲੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋਣ ਦੇ ਚਲਦਿਆਂ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ ।
ਕੀ ਕਾਰਨ ਰਿਹਾ ਵਿਦਿਆਰਥਣ ਵਲੋਂ ਖੁਦਕੁਸ਼ੀ ਕਰਨ ਦਾ
ਮਿਲੀ ਜਾਣਕਾਰੀ ਮੁਤਾਬਕ ਬੈਂਗਲੁਰੂ ਵਿਖੇ ਜੋ ਇਕ ਹਾਈ ਸਕੂਲ ਵਿਚ ਪੜ੍ਹਨ ਵਾਲੀ 8ਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ (Minor student) ਵਲੋਂ ਖੁਦਕੁਸ਼ੀ ਕਰ ਲਈ ਗਈ ਹੈ ਦਾ ਕਾਰਨ ਸਕੂਲ ਦੇ ਅਧਿਆਪਕ ਵਲੋਂ ਟਾਰਚਰ ਕੀਤਾ ਜਾਣਾ ਹੈ । ਜਿਸ ਕਾਰਨ ਵਿਦਿਆਰਥਣ ਦਿਮਾਗੀ ਤੌਰ ‘ਤੇ ਪ੍ਰ਼ੇਸ਼ਾਨ (Mentally disturbed) ਰਹਿਣ ਲੱਗੀ ਸੀ ਤੇ ਅਖੀਰਕਾਰ ਵਿਦਿਆਰਥਣ ਨੇ ਖੁਦਕੁਸ਼ੀ ਵਰਗਾ ਕਦਮ ਚੁੱਕ ਲਿਆ ਅਤੇ ਉਸਦੀ ਮੌਤ ਹੋ ਗਈ ਹੈ ।
ਵਿਦਿਆਰਥਣ ਨੇ ਖੁਦਕੁਸ਼ੀ ਤੋਂ ਪਹਿਲਾਂ ਲਿਖਿਆ ਸੀ ਸੁਸਾਇਡ ਨੋਟ
ਆਪਣੇ ਆਪ ਨੂੰ ਖੁਦਕੁਸ਼ੀ ਕਰਕੇ ਮੌਤ ਦੇ ਘਾਟ ਉਤਾਰਨ ਵਾਲੀ 8ਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ ਨੇ ਉਪਰੋਕਤ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਇਕ ਸੁਸਾਇਡ ਨੋਟ (Suicide note) ਵੀ ਲਿਖਿਆ । ਜਿਸ ਵਿਚ ਉਸ ਵਲੋਂ ਦੱਸਿਆ ਗਿਆ ਕਿ ਆਖਰਕਾਰ ਉਹ ਕਿਊਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੈ ਤੇ ਕਿਸ ਵਲੋਂ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਮ੍ਰਿਤਕ ਵਿਦਿਆਰਥਣ ਦੇ ਮਾਪਿਆਂ ਨੇ ਸਕੂਲ ਦੇ ਟੀਚਿੰਗ ਸਟਾਫ਼ ‘ਤੇ ਬੱਚੀ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਹਨ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਕੀ ਲਿਖਿਆ ਸੁਸਾਇਡ ਨੋਟ ਵਿਚ
ਉਕਤ ਵਿਦਿਆਰਥਣ ਜਿਸਨੇ ਮਾਨਸਿਕ ਤੌੌਰ ਤੇ ਪ੍ਰੇਸਾਨ ਰਹਿਣ ਕਾਰਨ ਖੁਦਕੁਸ਼ੀ ਕਰਨ ਲਈ ਨੇ ਸੁਸਾਇਡ ਨੋਟ ਵਿਚ ਸਕੂਲ ਦੇ ਟੀਚਿੰਗ ਸਟਾਫ਼ ਵੱਲੋਂ ਕੀਤੇ ਗਏ ਦੁਰਵਿਵਹਾਰ ਅਤੇ ਦਿੱਤੀਆਂ ਗਈਆਂ ਸਖ਼ਤ ਸਜ਼ਾਵਾਂ ਦਾ ਜਿ਼ਕਰ ਕੀਤਾ ਹੈ । ਮਾਸੂਮ ਬੱਚੀ ਨੇ ਆਪਣੇ ਸੁਸਾਈਡ ਨੋਟ ਵਿੱਚ ਦੋਸ਼ ਲਾਇਆ ਹੈ ਕਿ ਹੋਮਵਰਕ (ਸਕੂਲ ਦਾ ਕੰਮ) ਪੂਰਾ ਨਾ ਕਰਨ ‘ਤੇ ਇੱਕ ਅਧਿਆਪਕ ਨੇ ਉਸ ਨੂੰ ਸਾਰਿਆਂ ਦੇ ਸਾਹਮਣੇ ਸਜ਼ਾ ਦਿੱਤੀ । ਇਸ ਦੇ ਨਾਲ ਹੀ ਉਸ ਨੂੰ 20 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ । ਬੱਚੀ ਨੇ ਇਹ ਵੀ ਲਿਖਿਆ ਕਿ ਉਸ ਨੂੰ ਸਕੂਲ ਵਿੱਚੋਂ ਕੱਢਣ ਦੀ ਧਮਕੀ ਦਿੱਤੀ ਗਈ ਸੀ । ਸੁਸਾਈਡ ਨੋਟ ਮੁਤਾਬਕ ਇਸ ਸਭ ਦੇ ਕਾਰਨ ਉਹ ਗੰਭੀਰ ਮਾਨਸਿਕ ਤਣਾਅ ਵਿੱਚ ਆ ਗਈ ਸੀ, ਜਿਸ ਕਾਰਨ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ ।









