ਅਫਰੀਕੀ ਦੇਸ਼ ਅੰਗੋਲਾ ਵਿਖੇ ਦੋ ਗੈਂਗਸਟਰਾਂ ਨੂੰ ਕੇਂਦਰੀ ਏਜੰਸੀਆਂ ਕੀਤਾ ਗ੍ਰਿਫ਼ਤਾਰ

0
29
Gangster Arrest

ਨਵੀਂ ਦਿੱਲੀ, 18 ਜੁਲਾਈ 2026 : ਪੰਜਾਬ ਤੇ ਹਰਿਆਣਾ (Punjab and Haryana) ਵਿਚ ਲੋੜੀਂਦੇ ਦੋ ਗੈਂਗਸਟਰਾਂ ਨੂੰ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਅਫਰੀਕੀ ਦੇਸ਼ ਅੰਗੋਲਾ ਵਿਖੇ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਅਫਰੀਕੀ ਦੇਸ਼ ਅੰਗੋਲਾ (African country Angola) ਵਿਖੇ ਜੋ ਪੰਜਾਬ ਤੇ ਹਰਿਆਣਾ ਵਿਚ ਵੱਖ-ਵੱਖ ਕੇਸਾਂ ਵਿਚ ਲੋੜੀਂਦੇ ਦੋ ਗੈਂਗਸਟਰਾਂ (Gangsters) ਨੂੰ ਗ੍ਰਿ਼ਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਵਰਿੰਦਰ ਉਰਫ ਜੋਬਨ ਸਡੋਕ ਅਤੇ ਮਨਜੋਤ ਦੇ ਤੌਰ ‘ਤੇ ਹੋਈ ਹੈ । ਸੂਤਰਾਂ ਨੇ ਦੱਸਿਆ ਕਿ ਗੈਂਗਸਟਰ ਵਰਿੰਦਰ ਪੰਜਾਬ ਵਿਚ ਕਤਲ ਦੇ ਚਾਰ ਸਨਸਨੀਖੇਜ਼ ਮਾਮਲਿਆਂ ਵਿੱਚ ਲੋੜੀਂਦਾ ਸੀ, ਜਦਕਿ ਮਨਜੋਤ ਹਰਿਆਣਾ ਵਿਚ ਕਈ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ ।

ਗ੍ਰਿਫ਼ਤਾਰੀ ਤੋਂ ਬਾਅਦ ਦੋਹਾਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਹੋ ਗਈ ਹੈ ਸ਼ੁਰੂ

ਦੱਸਿਆ ਜਾਂਦਾ ਹੈ ਕਿ ਦੋਵੇਂ ਗੋਪੀ ਘਨਸ਼ਿਆਮਪੁਰੀਆ ਅਤੇ ਡੋਨੀ ਬੱਲ ਗੈਂਗ ਦੇ ਸਰਗਰਮ ਮੈਂਬਰ ਹਨ । ਪੰਜਾਬ ਸਰਕਾਰ ਨੇ ਵਰਿੰਦਰ ਦੀ ਗ੍ਰਿਫ਼ਤਾਰੀ ‘ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ । ਵਿਦੇਸ਼ੀ ਧਰਤੀ ‘ਤੇ ਚਲਾਏ ਗਏ ਆਪ੍ਰੇਸ਼ਨ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਹੁਣ ਸ਼ੁਰੂ ਹੋ ਗਈ ਹੈ । ਇਸ ਨਾਲ ਪੰਜਾਬ ਅਤੇ ਹਰਿਆਣਾ ਦੇ ਗੈਂਗਸਟਰਾਂ ‘ਤੇ ਪੁਲਸ ਦੀ ਪਕੜ ਹੋਰ ਮਜ਼ਬੂਤ ਹੋਈ ਹੈ । ਪੰਜਾਬ ਪੁਲਸ ਨੇ ਇਨ੍ਹਾਂ ਦੋਵਾਂ ਗੈਂਗਸਟਰਾਂ ਵਿਰੁੱਧ `ਰੈੱਡ ਕਾਰਨਰ ਨੋਟਿਸ`ਜਾਰੀ ਕਰਵਾਏ ਸਨ ਅਤੇ ਉਹ ਲਗਾਤਾਰ ਅੰਤਰਰਾਸ਼ਟਰੀ ਏਜੰਸੀਆਂ ਦੇ ਸੰਪਰਕ ਵਿੱਚ ਸੀ ।

LEAVE A REPLY

Please enter your comment!
Please enter your name here