ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਇੱਕ ਵੱਡੇ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਕੋਕੀਨ ਤਸਕਰੀ ਦੇ ਦੋਸ਼ ਵਿੱਚ 7 ਭਾਰਤੀਆਂ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਕੈਨੇਡੀਅਨ ਪੁਲਿਸ ਨੇ ਪ੍ਰੋਜੈਕਟ ਪੈਲੀਕਨ ਨਾਮਕ ਇੱਕ ਆਪ੍ਰੇਸ਼ਨ ਚਲਾਇਆ ਸੀ।ਇਸ ਕਾਰਵਾਈ ਵਿੱਚ ਫਰਵਰੀ ਅਤੇ ਮਈ ਦੇ ਵਿਚਕਾਰ 479 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ, ਜਿਸਦੀ ਕੀਮਤ $47.9 ਮਿਲੀਅਨ (ਲਗਭਗ 400 ਕਰੋੜ ਰੁਪਏ) ਹੈ।
ਪਾਣੀਪਤ ‘ਚ ਤਿੰਨ ਘਰਾਂ ‘ਤੇ ਚੱਲੀਆਂ ਗੋਲੀਆਂ, ਜਾਣੋ ਕੀ ਹੈ ਕਾਰਨ
ਦੱਸ ਦਈਏ ਕਿ 6 ਜੂਨ ਤੱਕ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਮੂਲ ਦੇ ਵਿਅਕਤੀਆਂ ਵਿੱਚ ਟੋਰਾਂਟੋ ਦੇ ਸਜ਼ਾਗਿਤ ਯੋਗੇਂਦਰ ਰਾਜਾ (31), ਬਰੈਂਪਟਨ ਦੇ ਮਨਪ੍ਰੀਤ ਸਿੰਘ (44), ਬਰੈਂਪਟਨ ਦੇ ਅਰਵਿੰਦਰ ਪੋਵਾਰ (29), ਕੈਲੇਡਨ ਦੇ ਕਰਮਜੀਤ ਸਿੰਘ (36), ਕੈਲੇਡਨ ਦੇ ਗੁਰਤੇਜ ਸਿੰਘ (36), ਕੈਂਬਰਿਜ ਦੇ ਸਰਤਾਜ ਸਿੰਘ (27) ਅਤੇ ਜਾਰਜਟਾਊਨ ਦੇ ਸ਼ਿਵ ਓਂਕਾਰ ਸਿੰਘ (31) ਸ਼ਾਮਲ ਹਨ। ਨਾਲ ਹੀ ਦੋ ਹੋਰ ਮੁਲਜ਼ਮਾਂ, ਮਿਸੀਸਾਗਾ ਦੇ ਹਾਓ ਟੌਮੀ ਹੁਇਨ (27) ਅਤੇ ਹੈਮਿਲਟਨ ਦੇ ਫਿਲਿਪ ਟੇਪ (39) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਨੇਡੀਅਨ ਪੁਲਿਸ ਨੇ ਕਿਹਾ ਕਿ ਉਨ੍ਹਾਂ ਸਾਰਿਆਂ ‘ਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕੁੱਲ 35 ਦੋਸ਼ ਹਨ।
ਜਾਣਕਾਰੀ ਦਿੰਦਿਆਂ ਪੁਲਿਸ ਨੇ ਕਿਹਾ, “ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਬਰੈਂਪਟਨ ਦੇ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਜ਼ਮਾਨਤ ਲਈ ਪੇਸ਼ ਕੀਤਾ ਗਿਆ ਹੈ।” ਓਨਟਾਰੀਓ ਸੌਲੀਸਿਟਰ ਜਨਰਲ ਮਾਈਕਲ ਐਸ. ਕਾਰਗਰ ਨੇ ਕਿਹਾ ਕਿ ਪ੍ਰੋਜੈਕਟ ਪੈਲੀਕਨ ਇਸ ਗੱਲ ਦਾ ਸਬੂਤ ਹੈ ਕਿ ਸਹੀ ਸਰੋਤਾਂ ਨਾਲ, ਪੁਲਿਸ ਸਾਡੇ ਸਮਾਜ ਨੂੰ ਸੁਰੱਖਿਅਤ ਰੱਖ ਸਕਦੀ ਹੈ।